ਸੰਗਰੂਰ, 27 ਅਕਤੂਬਰ (ਜਗਸੀਰ ਲੌਂਗੋਵਾਲ) – ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਦੀ ਭਲਾਈ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ (ਰਜਿ:) ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਪ੍ਰਦੂਸ਼ਣ ਰਹਿਤ ਗਰੀਨ ਦੀਪਾਵਾਲੀ ਮਨਾਉਣ ਸਬੰਧੀ ਇੱਕ ਵਿਸ਼ੇਸ਼ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਉਨਾਂ ਦੇ ਨਾਲ ਸਰਪ੍ਰਸਤ ਪ੍ਰੋਫੈਸਰ ਸੁਰੇਸ਼ ਗੁਪਤਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਓ.ਪੀ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਲ ਸਿੰਘ, ਕਿਸ਼ੋਰੀ ਲਾਲ ਜਰਨਲ ਸਕੱਤਰ ਕਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੁੱਖ ਸਲਾਹਕਾਰ ਆਰ.ਐਲ ਪਾਧੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਮੀਤ ਪ੍ਰਧਾਨ ਰਾਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ ਅਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ।ਜਦੋਂਕਿ ਸਾਬਕਾ ਬੈਂਕ ਅਧਿਕਾਰੀ ਰਾਜਿੰਦਰ ਗੋਇਲ, ਵਿਪਨ ਮਲਿਕ, ਦਵਿੰਦਰ ਗੁਪਤਾ ਅਤੇ ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ ਆਦਿ ਵੀ ਮੌਜ਼ੂਦ ਸਨ।ਹੱਥੀਂ ਕਿਰਤ ਕਰ ਕੇੇ ਮੇਹਨਤ ਨਾਲ ਮਿੱਟੀ ਦੇ ਦੀਵੇ ਬਣਾ ਕੇ ਫੁੱਟਪਾਥਾਂ ‘ਤੇ ਵੇਚਣ ਵਾਲੇ ਕਿਰਤੀਆਂ ਪਾਸੋਂ ਦੀਵੇ ਖਰੀਦ ਕੇ ਵੰਡੇ ਗਏ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।ਪ੍ਰਧਾਨ ਅਰੋੜਾ ਨੇ ਕਿਹਾ ਕਿ ਵਾਤਾਵਰਨ ਦੀ ਸ਼ੁਧਤਾ ਲਈ ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਪਾਸੋਂ ਮਿੱਟੀ ਦੇ ਦੀਵੇ ਖਰੀਦ ਕੇ ਰੋਸ਼ਨੀ ਕਰਨੀ ਚਾਹੀਦੀ ਹੈ।ਚੇਅਰਮੈਨ ਰਾਵਿੰਦਰ ਸਿੰਘ ਗੁੱਡੂ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਆਰ.ਐਲ ਪਾਂਧੀ ਨੇ ਕਿਹਾ ਕਿ ਗਰੀਨ ਦੀਵਾਲੀ ਮਨਾਉਣ ਲਈ ਵਾਤਾਵਰਨ ਸ਼ੁੱਧ ਰਹੇਗਾ।
ਇਸ ਮੌਕੇ ਗੋਬਿੰਦਰ ਸ਼ਰਮਾ ਪ੍ਰਧਾਨ ਸ਼ਿਵ ਭੋਲੇ ਪੋਦਲ ਯਾਤਰਾ ਮੰਡਲੀ, ਜਨਕ ਰਾਜ ਜੋਸ਼ੀ, ਸੁਰਿੰਦਰ ਕੁਮਾਰ ਗਰਗ, ਅਸ਼ੋਕ ਡੱਲਾ, ਵੈਦ ਹਾਕਮ ਸਿੰਘ, ਜਵਾਹਰ ਲਾਲ, ਮਹੇਸ਼ ਜੌਹਰ, ਸੁਰਿੰਦਰ ਪਾਲ ਸਿੰਘ ਸਿਦਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਅਹੁੱੱੱੱੱਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …