Friday, December 13, 2024

ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀ ਜ਼ਿਲ੍ਹਾ-ਪੱਧਰ `ਤੇ ਛਾਏ

ਸੰਗਰੂਰ, 27 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੇ ਵਿਦਿਆਰਥੀਆਂ ਨੇ ਜਿਲ੍ਹਾ-ਪੱਧਰੀ ਸਾਇੰਸ ਮੇਲੇ ਵਿੱਚ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ।ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਏ.ਡੀ.ਸੀ ਡਾ. ਨਿਰਮਲ ਓਸਪੇਚਨ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਮਾਨਸਾ ਵੱਲੋਂ ਜਿਲ੍ਹੇ ਦੇ ਪੰਜ ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਬਲਾਕ `ਚੋ ਅੱਵਲ ਰਹੇ ਵਿਦਿਆਰਥੀਆਂ ਦੇ `ਮਾਰਸ ਰੈਜ਼ੋਨੇਟਿੰਗ` ਤਹਿਤ ਜ਼ਿਲ੍ਹਾ-ਪੱਧਰੀ ਸਾਇੰਸ ਮੇਲਾ ਕਰਵਾਇਆ ਗਿਆ ਸੀ।ਸਾਇੰਸ ਮੇਲੇ ਦਾ ਜਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਸਮੱਗਰੀ ਦੀ ਪ੍ਰਸੰਸਾ ਕੀਤੀ।ਬੱਚਿਆਂ ਨੇ ਮਾਡਲ ਪ੍ਰਦਰਸ਼ਨ, ਵਾਦ-ਵਿਵਾਦ ਅਤੇ ਕੁਇਜ਼ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੀ ਅਤੇ ਸਕੂਲ ਦੀ ਪਹਿਚਾਣ ਬਣਾਈ।ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਜੋਤ ਕੌਰ, ਸੁਖਮਨਪ੍ਰੀਤ ਕੌਰ ਅਤੇ ਰਵਨੀਤ ਕੌਰ ਨੂੰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ
LVM3 (ISRO) ਟਰਾਫੀ, ਸਰਟੀਫਿਕੇਟ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਪਹੁੰਚਣ `ਤੇ ਵਿਦਿਆਰਥੀਆਂ ਨੂੰ ਅਸੈਂਬਲੀ ਵਿੱਚੋਂ ਸਕੂਲ ਅਧਿਆਪਕਾ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਬੱਚਿਆਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ।ਪ੍ਰਿੰਸੀਪਲ ਨੇ ਦੱਸਿਆ ਕਿ ਤਿੰਨ-ਰੋਜ਼ਾ ਪ੍ਰਦਰਸ਼ਨੀ ਵਿੱਚ 75 ਮਾਡਲਾਂ ਵਿੱਚੋਂ ਉਨ੍ਹਾਂ ਦੇ ਮਾਡਲ ਮਾਡਲਾਂ ਦੀ ਅਧਿਕਾਰੀਆਂ ਅਤੇ ਸਰੋਤਿਆਂ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ।
ਸਕੂਲ ਅਧਿਆਪਕਾਂ ਵਲੋਂ ਸਾਇੰਸ ਅਧਿਆਪਕ ਅਮਨਦੀਪ ਕੁਮਾਰ, ਦਪਿੰਦਰ ਕੌਰ ਅਤੇ ਮਨੀਸ਼ ਕੁਮਾਰ ਨੂੰ ਵਧਾਈ ਦਿੱਤੀ ਗਈ।ਮੈਡਮ ਅਮਨਦੀਪ ਕੌਰ ਹਿੰਦੀ ਅਧਿਅਪਕ ਵਲੋਂ ਸਕੂਲ ਐਕਟੀਵਿਟੀ ਰਿਕਾਰਡ ਪ੍ਰੋਫਾਇਲ ‘ਚ ਇਸ ਪ੍ਰਾਪਤੀ ਨੂੰ ਦਰਜ਼ ਕਰਕੇ ਮਾਣ ਮਹਿਸੂਸ ਕੀਤਾ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …