ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਸਲਾਇਟ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਦਾ ਵਿੱਦਿਅਕ ਦੌਰਾ ਕੀਤਾ।ਸਕੂਲ ਪ੍ਰਿੰਸੀਪਲ ਹਰੀ ਹਰ ਯਾਦਵ ਨੇ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਵਿਦਿਅਕ ਗਰੁੱਪ ਵਿੱਚ ਕੇਂਦਰੀ ਵਿਦਿਆਲਿਆ ਸਲਾਇਟ ਲੌਂਗੋਵਾਲ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ 157 ਵਿਦਿਆਰਥੀ ਅਤੇ 6 ਅਧਿਆਪਕ ਸ਼ਾਮਲ ਸਨ।ਪ੍ਰਿੰਸੀਪਲ ਹਰੀ ਹਰ ਯਾਦਵ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਰੁਚੀ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਸੀ।ਵਿਦਿਆਰਥੀਆਂ ਨੇ ਆਕਾਸ਼ੀ ਪਦਾਰਥਾਂ, ਪੁਲਾੜ ਯਾਤਰਾ ਅਤੇ ਬ੍ਰਹਿਮੰਡ ਦੇ ਰਹੱਸਾਂ ਦੀ ਰੋਮਾਂਚਕ ਯਾਤਰਾ ਦਾ ਆਨੰਦ ਲਿਆ।ਵਿਦਿਅਕ ਫਿਲਮਾਂ ਨੂੰ ਤਿੰਨ-ਅਯਾਮੀ (ਥਰੀ ਡੀ) ਫਾਰਮੈਟ ਵਿੱਚ ਦੇਖਿਆ, ਜਿਸ ਨੇ ਗੁੰਝਲਦਾਰ ਵਿਗਿਆਨਕ ਧਾਰਨਾਵਾਂ ਨੂੰ ਦਿਲਚਸਪ ਅਤੇ ਸਰਲ ਬਣਾਇਆ।ਵਿਦਿਆਰਥੀਆਂ ਨੇ ਵਿਗਿਆਨ ਦੀ ਦੁਨੀਆ, ਖਾਸ ਕਰਕੇ ਖਗੋਲ ਵਿਗਿਆਨ ਦੀਆਂ ਗਤੀਵਿਧੀਆਂ ਦਾ ਡੂੰਘਾਈ ਨਾਲ ਅਨੁਭਵ ਕੀਤਾ। ਇਸ ਵਿਦਿਅਕ ਟੂਰ ਵਿੱਚ ਮਹੇਸ਼ ਸਿੰਘ ਸੇਂਗਰ (ਪੋਸਟ ਗ੍ਰੈਜੂਏਟ ਟੀਚਰ-ਗਣਿਤ), ਸ਼੍ਰੀਮਤੀ ਕੁਸੁਮ ਲਤਾ (ਪੋਸਟ ਗ੍ਰੈਜੂਏਟ ਟੀਚਰ ਬਾਇਓਲੋਜੀ) ਆਦਿ ਸ਼ਾਮਲ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …