Wednesday, July 30, 2025
Breaking News

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ

14ਵੀਂ ਵਾਰ ਲਗਾਤਾਰ ਜੇਤੂ ਰਹੀ ਕਾਲਜ ਟੀਮ – ਪ੍ਰਿੰ: ਡਾ. ਕਾਹਲੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਇੰਟਰ ਕਾਲਜ (ਮੈਨ) ’ਚ ਖਾਲਸਾ ਕਾਲਜ ਦੀ ਟੀਮ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਕਾਲਜ ਦੀ ਟੀਮ ਨੇ 11 ਸੋਨੇ ਦੇ ਤਗਮੇ ਹਾਸਲ ਕਰਕੇ 14ਵੀਂ ਵਾਰ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤ ਹਾਸਲ ਕੀਤੀ ਹੈ।
ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਖੇਡ ਵਿਭਾਗ ਦੇ ਇੰਚਾਰਜ਼ ਡਾ. ਦਲਜੀਤ ਸਿੰਘ, ਬਾਕਸਿੰਗ ਕੋਚ ਬਲਜਿੰਦਰ ਸਿੰਘ ਦੁਆਰਾ ਵਿਦਿਆਰਥੀਆਂ ਦੀ ਹੁਨਰ ਨੂੰ ਨਿਖਾਰਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ 48 ਕਿਲੋਗ੍ਰਾਮ ’ਚ ਪ੍ਰਭਾਕਰਨ ਗੋਲਡ, 51 ਕਿਲੋ ’ਚ ਅਵਤਾਰ ਸਿੰਘ ਗੋਲਡ, ਸ਼ਿਵ ਕਾਂਤ 54 ਕਿਲੋ ਗੋਲਡ, ਭੁਪਿੰਦਰ ਸਿੰਘ 57 ਕਿਲੋ ਗੋਲਡ, ਅਸਰੂਫ 60 ਕਿਲੋ ਗੋਲਡ, ਹਰਸ਼ਿਤ 63.5 ਸਿਲਵਰ-ਗੋਲਡ ਅਤੇ ਨਵਰੂਪ ਸਿੰਘ 67 ਕਿਲੋ ਨਾਲ ਸੋਨੇ ਦਾ ਤਗਮਾ ਹਾਸਲ ਕਰਨ ’ਚ ਕਾਮਯਾਬ ਰਹੇ। ਜਦੋਂਕਿ ਸਹਿਜਪ੍ਰੀਤ ਸਿੰਘ 71 ਕਿਲੋ ’ਚ ਬਰਾਊਂਜ਼, ਜਸ਼ਨਪ੍ਰੀਤ ਸਿੰਘ 75 ਕਿਲੋ ਗੋਲਡ, ਰਾਜਨਦੀਪ ਸਿੰਘ 86 ਕਿਲੋ ਗੋਲਡ, ਸੁਖਬੀਰ ਸਿੰਘ 80 ਕਿਲੋ ਗੋਲਡ ਮੈਡਲ, ਰਾਜਨਪ੍ਰੀਤ ਸਿੰਘ 92 ਕਿਲੋ ਗੋਲਡ ਮੈਡਲ, ਚਮਕੌਰ ਨੇ 92 ਪਲਸ ਕਿਲੋ ’ਚ ਗੋਲਡ ਮੈਡਲ ਹਾਸਲ ਕੀਤਾ ਹੈ।
ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਜੋ ਕਿ 25 ਦਸੰਬਰ ਤੋਂ 2 ਜਨਵਰੀ ਤੱਕ ਗੁਰੂ ਕਾਸ਼ੀ ਯੂਨੀਵਰਸਿਟੀ (ਬਠਿੰਡਾ) ਵਿਖੇ ਹੋ ਰਹੀ ਹੈ।ਜਿਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਾਕਸਿੰਗ ’ਚ 12 ਖਿਡਾਰੀ ਆਲ ਇੰਡੀਆ ਯੂਨੀਵਰਸਿਟੀ ਖੇਡਣ ਜਾ ਰਹੇ ਹਨ, ਜਿਸ ’ਚੋਂ 10 ਖਿਡਾਰੀ ਕਾਲਜ ਦੇ ਹਨ, ਜੋ ਬਹੁਤ ਮਾਣ ਵਾਲੀ ਗੱਲ ਹੈ।ਇਸ ਮੌਕੇ ਮਨਜੋਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …