Friday, September 11, 2026

ਅੰਮ੍ਰਿਤਸਰ ਨਗਰੀ ਨੂੰ ਕੀਤਾ ਸ਼ਰਮਸਾਰ- 5 ਸਾਲ ਦੀ ਬੱਚੀ ਨਾਲ 50 ਸਾਲ ਦੇ ਬੰਦੇ ਵਲੋਂ ਨੀਚ ਹਰਕਤ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੋਂਕ ਜੈ ਸਿੰਘ ਸਥਿਤ ਗੁਰਦੁਆਰੇ ਦੇ ਨਜਦੀਕ ਗਲੀ ‘ਚ 5 ਸਾਲ ਦੀ ਬੱਚੀ ਗੋਮਤੀ (ਕਾਲਪਨਿਕ ਨਾਮ) ਨਾਲ 50 ਸਾਲ ਵਿਅਕਤੀ ਮਹਿੰਦਰ ਸਿੰਘ ਵਲੋਂ ਨੀਚ ਹਰਕਤ ਕਰਕੇ ਅੰਮ੍ਰਿਤਸਰ ਨਗਰੀ ਨੂੰ ਸ਼ਰਮਸਾਰ ਕਰ ਦਿੱਤਾ ਗਿਆ ਹੈ। ਇਸ ਕੋਝੀ ਹਰਕਤ ਕਰਨ ਉਪਰੰਤ ਲੜਕੀ ਦੀ ਹਾਲਤ ਖਰਾਬ ਹੋਣ ‘ਤੇੇ ਉਹ ਉਸ ਨੂੰ ਆਪਣੇ ਨਜਦੀਕੀ ਡਾ. ਕੁਲਦੀਪ ਸਿੰਘ ਕੋਲ ਖੁੱਦ ਹੀ ਚੈੱਕ ਕਰਾਉਣ ਵਾਸਤੇ ਲੈ ਗਿਆ।ਪਰ ਜਦੋ ਡਾਕਟਰ ਨੇ ਉਸ ਦੀ ਗੱਲ ਨਾ ਸੁਣੀ ਉਹ ਬੱਚੀ ਨੂੰ ਕਿਸੇ ਪ੍ਰਾਈਵੇਟ ਹਸਪਤਾਲ ‘ਚ ਲੈ ਕੇ ਗਿਆ।ਪਰ ਪ੍ਰਾਈਵੇਟ ਹਸਪਤਾਲ ਵਿੱਚ ਵੀ ਕਿਸੇ ਨੇ ਇਸ ਕੇਸ ਨੂੰ ਹੱਥ ਪਾਉਣ ਤੋਂ ਨਾਂਹ ਕਰ ਦਿੱਤੀ।ਇੰਨੀ ਦੇਰ ‘ਚ ਸਾਰੇ ਮੁਹੱਲੇ ‘ਚ ਗੱਲ ਫੈਲ ਗਈ ਅਤੇ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਦੀ ਢਿੱਲ ਮੱਠ ਕਾਰਵਾਈ ਤੋਂ ਦੁਖੀ ਹੋ ਕੇ ਜਦ ਇਲਾਕਾ ਨਿਵਾਸੀਆਂ ਨੇ ਮੀਡੀਆ ਨੂਮ ਇਲਤਾਹ ਦੇ ਦਿਤੀ ਤਾਂ ਪੁਲਿਸ ਹਰਕਤ ‘ਚ ਆਈ। ਅਤੇ ਪੁਲਿਸ ਨੇ ਅਪਰਾਧੀ ‘ਤੇ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਛੇੜਖਾਨੀ ਕਰਨ ‘ਤੇ ਧਾਰਾ 354 ਅਤੇ ਸੈਕਸ ਐਕਟ ਰੈਕਟ 2212 ਅਤੇ ਐਕਟ 3, 4 ਲਗਾ ਕੇ ਬੱਚੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ।ਪਰ ਬੱਚੀ ਦੇ ਪਿਤਾ ਮੰਗਾ ਤੇ ਮਾਤਾ ਬਬਲੀ ਤੋਂ ਇਲਾਵਾ ਇਲਾਕਾ ਨਿਵਾਸੀ ਵਿਜੈ ਕੁਮਾਰ, ਹੈਪੀ, ਬਲਜਿੰਦਰ ਸਿੰਘ, ਸੁਨੀਲ, ਬੋਬੀ, ਸੁਕੰਤਲਾਂ ਰਾਣੀ, ਨਿਰਮਲਾ ਦੇਵੀ, ਆਸ਼ਾ, ਕੁਸ਼ਮ ਲਤਾ, ਸਤਨਾਮ ਕੋਰ, ਉਮਾ ਰਾਣੀ ਅਤੇ ਗੀਤਾ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਐਸੀ ਹੈਵਾਨੀਅਤ ਹਰਕਤ ਕਰਨ ਵਾਲੇ ਇਨਸਾਨ ਨੂੰ ਸਿਰਫ ਫਾਂਸੀ ਤੇ ਲਟਕਾਉਣਾ ਚਾਹੀਦਾ ਹੈ, ਕਿਉਕਿ ਇਸ ਅਪਰਾਧੀ ਦੀਆਂ ਅੱਗੇ ਵੀ ਕਈ ਮਾੜੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ।
ਉਧਰ ਜਦ ਥਾਣਾ ਸੀ ਡਵੀਜਨ ਦੇ ਐਸ.ਐਚ.ਓ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਸ ਅਪਰਾਧੀ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply