ਅੱਡਾ ਅਲਗੋਂ ਕੋਠੀ, 11 ਜਨਵਰੀ (ਹਰਦਿਆਲ ਸਿੰਘ ਭੈਣੀ) ਤਰਨ ਤਾਰਨ ਵਿਖੇ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ‘ਚ ਮੁੱਖ ਸੰਸਦੀ ਸਕੱਤਰ ਪ੍ਰ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਵਰਕਰ ਅਹਿਮ ਰੋਲ ਅਦਾ ਕਰਨ ਲਈ ਤਿਆਰ-ਬਰ-ਤਿਆਰ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਬਲਜੀਤ ਸਿੰਘ ਲੱਧੂ ਨੇ ਆਖਿਆ ਕਿ ਪੰਜਾਬ ਦਾ ਵਿਕਾਸ ਕਰਦਿਆਂ ਅਕਾਲੀ-ਭਾਜਪਾ ਨੇ ਹਰੇਕ ਸ਼ਹਿਰੀ ਨੂੰ ਸੁੱਖ ਸਹੂਲਤਾਂ ਉਪਲੱਬਧ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਇਸ ਲਈ ਇੰਨਾਂ ਵਿਕਾਸ ਕਾਰਜਾਂ ਸਦਕਾ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ।ਇਸ ਮੌਕੇ ਉਨਾਂ ਦੇ ਨਾਲ ਕੁਲਦੀਪ ਸਿੰਘ, ਸਾਰਜ ਸਿੰਘ ਘਰਿਆਲਾ, ਵਰਿੰਦਰ ਸਿੰਘ, ਹਰਪਾਲ ਸਿੰਘ, ਬੇਅੰਤ ਸਿੰਘ, ਸੋਨੂੰ, ਗੁਰਜੰਟ ਸਿੰਘ, ਅੰਗ੍ਰੇਜ ਸਿੰਘ, ਨਿਰਮਲ ਸਿੰਘ, ਸਾਬ ਸਿੰਘ ਰਾਮੂਣਾਲ, ਗੁਰਜੰਟ ਸਿੰਘ ਭੈਣੀ ਆਦਿ ਵੀ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …