Sunday, June 21, 2026

ਸਿਹਤ ਵਿਭਾਗ ਵਲੋਂ ਸਕੂਲਾਂ ਵਿੱਚ ਪੀ.ਟੀ ਮੀਟ ਦੌਰਾਨ ਲਗਾਏ ਗਏ ਵਿਸ਼ੇਸ਼ ਸਕਰੀਨਿੰਗ ਤੇ ਮੈਡੀਕਲ ਕੈਂਪ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਐਡਵਾਈਜ਼ਰ ਆਫ ਸਟੇਟ ਗਵਰਨਮੈਂਟ ਅਨੁਰਾਗ ਕੁੰਡੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਸਕੂਲਾਂ ਵਿੱਚ ਪੀ.ਟੀ ਮੀਟ ਦੌਰਾਨ ਵਿਸ਼ੇਸ਼ ਸਕਰੀਨਿੰਗ ਅਤੇ ਮੈਡੀਕਲ ਕੈਂਪ ਲਗਾਏ ਗਏ।ਕੈਂਪਾਂ ਵਿੱਚ ਆਮ ਬਿਮਾਰੀਆਂ ਦੀ ਜਾਂਚ ਤੋਂ ਇਲਾਵਾ ਐਨ.ਸੀ.ਡੀ ਭਾਵ ਗੈਰ ਸੰਚਾਰੀ ਬਿਮਾਰੀਆਂ ਬਾਰੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਦਾ ਵੀ ਚੈਕਅਪ ਕੀਤਾ ਗਿਆ।ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਜਿਲ੍ਹਾ ਅੰਮ੍ਰਿਤਸਰ ਵਿੱਚ ਲਗਭਗ 169 ਸੀ.ਐਚ.ਓ ਕੰਮ ਕਰ ਰਹੇ ਹਨ ਅਤੇ ਐਡਵਾਈਜ਼ਰ ਆਫ ਸਟੇਟ ਗਵਰਨਮੈਂਟ ਅਨੁਰਾਗ ਕੁੰਡੂ ਦੇ ਆਦੇਸ਼ਾਂ ‘ਤੇ ਪੰਜਾਬ ਵਿੱਚ ਪਹਿਲੀ ਵਾਰ ਜਿਲ੍ਹਾ ਅੰਮ੍ਰਿਤਸਰ ਵਿਖੇ, ਇਹਨਾਂ ਸੀ.ਐਚ.ਓ ਵਲੋਂ ਸਾਰੇ ਸਕੂਲਾਂ ਵਿੱਚ ਪੀ.ਟੀ ਮੀਟ ਦੌਰਾਨ ਸਕਰੀਨਿੰਗ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਗਏ ਹਨ।ਕੈਂਪਾਂ ਵਿੱਚ ਲਗਭਗ 6528 ਬੱਚਿਆਂ ਅਤੇ ਮਾਪਿਆਂ ਦੀ ਸਕਰੀਨਿੰਗ ਕੀਤੀ ਗਈ ਹੈ।ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਓਰਲ ਕੈਂਸਰ ਅਤੇ ਜਰਨਲ ਬਿਮਾਰੀਆਂ ਦੀ ਜਾਂਚ ਕੀਤੀ ਗਈ।ਉਹਨਾਂ ਆਖਿਆ ਕਿ ਬੱਚਆਂ ਦੇ ਸਿਹਤਮੰਦ ਵਿਕਾਸ ਲਈ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ ਹੈ।ਬੱਚਿਆਂ ਦੀ ਸਰੀਰਿਕ ਸਿਹਤ, ਮਾਨਸਿਕ ਸਿਹਤ, ਲਿੰਗ ਸਮਾਨਤਾ, ਪਦਾਰਥਾਂ ਦੀ ਦੁਰਵਰਤੋਂ ਤੇ ਵਰਤੋਂ, ਪੋਸ਼ਟਿਕ ਆਹਾਰ, ਸਾਫ ਸਫਾਈ ਅਤੇ ਹੈਂਡ ਵਾਸ਼ਿੰਗ ਆਦਿ ਬਾਰੇ ਜਿਾਣਕਾਰੀ ਵੀ ਦਿੱਤੀ ਗਈ।ਇਸ ਅਵਸਰ ‘ਤੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸੀ.ਐਚ.ਓ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …