Sunday, June 15, 2025
Breaking News

ਬੀਬੀਕੇ ਡੀਏਵੀ ਕਾਲਜ ਵਿਦਿਆਰਥਣਾਂ ਦਾ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਜਿਲ੍ਹੇ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਦਿਆਰਥਣਾਂ ਨੇ ਦਸੰਬਰ 2024 ਵਿੱਚ ਹੋਈਆਂ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਐਮ.ਏ ਫਾਈਨ ਆਰਟਸ, ਸਮੈਸਟਰ-ਤੀਜਾ ਦੀ ਵਿਦਿਆਰਥਣ ਵਿਧੂ ਨੇ 9.40 ਸੀ.ਜੀ.ਪੀ.ਏ ਪ੍ਰਾਪਤ ਕਰਕੇ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਐਮ.ਏ ਫਾਈਨ ਆਰਟਸ ਸਮੈਸਟਰ-ਪਹਿਲਾ ਦੀਆਂ ਵਿਦਿਆਰਥਣਾਂ ਸਮੀਖਿਆ ਅਤੇ ਜਾਨ੍ਹਵੀ ਨੇ 8.80 ਸੀ.ਜੀ.ਪੀ.ਏ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅਕਾਦਮਿਕ ਖੇਤਰ ਵਿੱਚ ਸਫਲ ਹੋਣ ਲਈ ਲੋੜੀਂਦੇ ਸਮਰਪਣ ਅਤੇ ਲਗਨ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਲਾਤਮਕ ਉੱਤਮਤਾ ਦੀ ਵੀ ਸ਼ਲਾਘਾ ਕੀਤੀ।
ਡਾ. ਸਿਮਰਦੀਪ ਡੀਨ ਅਕਾਦਮਿਕ, ਮਿਸ ਕਿਰਨ ਗੁਪਤਾ ਡੀਨ ਐਡਮਿਸ਼ਨ, ਸ਼੍ਰੀਮਤੀ ਸਪਨਾ ਸਹਾਇਕ ਪ੍ਰੋਫੈਸਰ, ਪੀ.ਜੀ ਕੰਪਿਊਟਰ ਸਾਇੰਸ ਵਿਭਾਗਅਤੇ ਸ਼੍ਰੀਮਤੀ ਸ਼ੇਫਾਲੀ ਜੌਹਰ ਮੁਖੀ ਪੀ.ਜੀ ਫਾਈਨ ਆਰਟਸ ਵਿਭਾਗ ਨੇ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ `ਤੇ ਮਾਣ ਪ੍ਰਗਟ ਕਰਦੇ ਹੋਏ ਆਸ਼ੀਰਵਾਦ ਦਿੱਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …