ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਹਲਕੇ ਦੇ ਤਿੰਨ ਸਕੂਲਾਂ ‘ਚ 50 ਲੱਖ ਦੀ ਲਾਗਤ ਨਾਲ ਕਰਵਾਏ ਗਏ ਕੰਮਾਂ ਦੇ ਉਦਘਾਟਨ ਕੀਤੇ।ਇਨਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਸ਼ਮੇਸ਼ ਨਗਰ, ਸਰਕਾਰੀ ਐਲੀਮੈਂਟਰੀ ਸਕੂਲ ਜੀਵਨ ਪੰਧੇਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੁਹਾਲਾ ਸ਼ਾਮਲ ਹਨ।ਕੈਬਨਿਟ ਮੰਤਰੀ ਨੇ ਸਾਇੰਸ ਲੈਬ, ਕਲਾਸ ਰੂਮ, ਸਕੂਲਾਂ ਦੀ ਚਾਰ ਦੀਵਾਰੀ ਅਤੇ ਪੱਕੇ ਰਸਤੇ ਬੱਚਿਆਂ ਨੂੰ ਸਮਰਪਿਤ ਕੀਤੇ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਬਣੀਆਂ ਵੱਖ-ਵੱਖ ਸਰਕਾਰਾਂ ਨੇ ਸਕੂਲਾਂ ਦੀਆਂ ਕੰਧਾਂ ਤੱਕ ਵੀ ਨਹੀਂ ਸਨ ਕੀਤੀਆਂ, ਅਕਸਰ ਪਸ਼ੂ ਸਕੂਲਾਂ ਦੇ ਅੰਦਰ ਆ ਵੜਦੇ ਸਨ, ਪਰ ਹੁਣ ਤੁਹਾਡੇ ਸਰਕਾਰੀ ਸਕੂਲ ਮੋਟੀਆਂ ਫੀਸਾਂ ਲੈਣ ਵਾਲੇ ਨਿੱਜੀ ਸਕੂਲਾਂ ਨੂੰ ਮਾਤ ਦੇ ਰਹੇ ਹਨ। ਇਥੇ ਬੱਚਿਆਂ ਦੀ ਹਰ ਲੋੜ ਪੂਰੀ ਕੀਤੀ ਗਈ ਹੈ ਅਤੇ ਉੱਚ ਵਿਦਿਆ ਪ੍ਰਾਪਤ ਅਧਿਆਪਕ ਪੜਾ ਰਹੇ ਹਨ।ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਸਾਲਾਂ ਵਿੱਚ ਬਿਜਲੀ ਫ੍ਰੀ ਦੇ ਦਿੱਤੀ, ਉੱਚ ਕੋਟੀ ਦੇ ਸਕੂਲ ਬਣਾ ਦਿੱਤੇ, ਜਿਥੇ ਮੁਫਤ ਵਿੱਦਿਆ ਮਿਲ ਰਹੀ ਹੈ ਅਤੇ ਆਮ ਆਦਮੀ ਕਲੀਨਿਕ ਬਣਾ ਕੇ ਮੁਫਤ ਇਲਾਜ਼ ਦੀ ਸਹੂਲਤ ਦੇ ਦਿੱਤੀ ਹੈ।ਉਹਨਾਂ ਕਿਹਾ ਕਿ ਅੱਜ ਪੰਜਾਬ ਦੇ 20 ਹਜ਼ਾਰ ਸਕੂਲਾਂ ਵਿੱਚੋਂ ਇੱਕ ਵੀ ਸਕੂਲ ਅਜਿਹਾ ਨਹੀਂ ਬਚਿਆ ਜਿਥੇ ਬੱਚਿਆਂ ਦੀ ਲੋੜ ਅਨੁਸਾਰ ਸਹੂਲਤਾਂ ਨਾ ਹੋਣ।
ਇਸ ਮੌਕੇ ਜੁਗਰਾਜ ਸਿੰਘ ਵੜੈਚ, ਚੇਅਰਮੈਨ ਛਨਾਖ ਸਿੰਘ, ਬਲਾਕ ਪ੍ਰਧਾਨ ਬਲਰਾਜ ਸਿੰਘ ਤਰਸਿੱਕਾ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਬਲਾਕ ਪ੍ਰਧਾਨ ਸਵਰਨ ਸਿੰਘ, ਸਰਪੰਚ ਕੁਲਜੀਤ ਕੌਰ, ਸਰਪੰਚ ਫਤਿਹਪਾਲ ਸਿੰਘ, ਜਸਕਰਨ ਸਿੰਘ ਸੰਧੂ, ਸਤਨਾਮ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …