ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਂਦਿਆਂ ਵਾਈਸ ਚਾਂਸਲਰ
ਪ੍ਰੋ. ਕਰਮਜੀਤ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ਼, ਅਤੇ ਐਨ.ਐਸ.ਐਸ ਤੇ ਐਨ.ਸੀ.ਸੀ ਵਲੰਟੀਅਰਾਂ ਨੂੰ ਇਸ ਵਿਸ਼ਵ ਪੱਧਰੀ ਸਮਾਗਮ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ `ਤੇ ਸ਼ੁਰੂ ਹੋਇਆ, ਵਿੱਚ ਸ਼ਾਮਲ ਹੋਣ `ਤੇ ਮਾਣ ਜ਼ਾਹਰ ਕੀਤਾ।ਪ੍ਰੋ. ਕਰਮਜੀਤ ਸਿੰਘ ਨੇ ਇਸ ਸਾਲ ਦੇ ਥੀਮ “ਯੋਗਾ ਫਾਰ ਵਨ ਅਰਥ ਐਂਡ ਵਨ ਹੈਲਥ” ‘ਤੇ ਚਰਚਾ ਕਰਦਿਆਂ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ “ਸਰਬੱਤ ਦਾ ਭਲਾ” ਅਤੇ ‘ਬਲਿਹਾਰੀ ਕੁਦਰਤ ਵਸਿਆ’ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ।
ਉਨ੍ਹਾਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਸਿਹਤ ਲਈ ਯੂਨੀਵਰਸਿਟੀ ਵਿਖੇ ਨਿਯਮਤ ਯੋਗਾ ਕੈਂਪ ਲਗਾਏ ਜਾਣੇ ਚਾਹੀਦੇ।ਯੂਨੀਵਰਸਿਟੀ ਵਿਖੇ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਦੇ ਮੱਦੇਨਜ਼ਰ ਵਿਗਿਆਨਕ ਯੋਗਾ ਅਭਿਆਸਾਂ ਦਾ ਇੱਕ ਕੇਂਦਰ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਸਿਖਲਾਈ ਪ੍ਰਾਪਤ ਟ੍ਰੇਨਰ ਯੋਗ ਸਿਖਾਉਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਲਈ ਰੋਡਮੈਪ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ।
ਯੋਗ ਕੈਂਪ ਦੇ ਸਮਾਪਤੀ ਸੈਸ਼ਨ ਮੌਕੇ ਪ੍ਰੋ. ਐਚ.ਐਸ ਸੈਣੀ, ਡੀਨ ਸਟੂਡੈਂਟਸ ਵੈਲਫੇਅਰ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।ਇਸ ਮੌਕੇ ਡਾ. ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ, ਡਾ. ਕੇ.ਐਸ ਚਾਹਲ, ਰਜਿਸਟਰਾਰ, ਡਾ. ਸ਼ਾਲਿਨੀ ਬਹਿਲ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼, ਐਸੋਸੀਏਟ ਡੀਨਜ਼ (ਮੇਨ ਐਂਡ ਵੂਮੈਨ), ਡਾਇਰੈਕਟਰ ਸਪੋਰਟਸ, ਡਾਇਰੈਕਟਰ ਪਲੇਸਮੈਂਟ, ਡਾਇਰੈਕਟਰ ਆਈ.ਕਿਊ.ਏ.ਸੀ, ਡਾਇਰੈਕਟਰ ਐਨ.ਐਸ.ਐਸ, ਐਨ.ਸੀ.ਸੀ ਇੰਚਾਰਜ਼, ਪ੍ਰੋ. ਕੁਲਜੀਤ ਕੌਰ ਅਤੇ ਹੋਰ ਪਤਵੰਤੇ ਸ਼ਾਮਲ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media