ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਅੰਤਰਾਸ਼ਟਰੀ ਯੋਗ ਦਿਵਸ ‘ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਪ੍ਰਿੰਸੀਪਲ ਡਾ.
ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।1000 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਯੋਗਾ ਟੀਚਰਾਂ ਨੇ ਭੁਜੰਗਾਸਨ, ਸ਼ਲਭਾਸਨ, ਵਨੂੰ ਆਸਨ, ਤਾੜਾਸਨ, ਅਰਧਚਕ੍ਰਾਸਨ, ਪਚਮੋਤਾਨਾਸਨ, ਤਿਤਲੀ ਆਸਨ, ਵਜ੍ਰਾਸਨ, ਦਫ਼ਡਾਸਨ, ਗੜਾਸਨ, ਕਪਾਲ-ਭਾਤਿ, ਲੋਮ-ਵਿਲੋਮ ਦੇ ਨਾਲ ਸਯਾਨ ਲਗਾਣਾ ਤੇ ਧਾਰਣਾ ਆਦਿ ਕਿਰਿਆਵਾਂ ਵੀ ਕਰਵਾਈਆਂ।ਰੋਜ਼ਾਨਾ ਜੀਵਨ ’ਚ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਉਨ੍ਹਾਂ ਕਿਹਾ ਕਿ ਯੋਗਾਸਨੋਂ ਕਰਨ ਨਾਲ ਸ਼ਰੀਰ ਵਿੱਚ ਵੱਖ-ਵੱਖ ਅੰਗਾਂ ਵਿੱਚ ਖਿਚਾਅ ਆਉਂਦਾ ਹੈ, ਜਿਸ ਨਾਲ ਮਾਸ ਪੇਸ਼ੀਆਂ ਲਚਕੀਲੀਆਂ ਅਤੇ ਮਜ਼ਬੂਤ ਬਣਦੀਆਂ ਹਨ।ਨਸਾਂ ‘ਚ ਖੂਨ ਦਾ ਸੰਚਾਰ ਹੰੁਦਾ ਹੈ।ਰੋਗਾਂ ਤੋਂ ਮੁਕਤੀ ਮਿਲਦੀ ਹੈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਭਾਰਤ ਸਰਕਾਰ ਕੇ ਦਵਾਈ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ ਪ੍ਰਬੰਧਕਾਂ ਨੂੰ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ‘ਆਰੀਆ ਰਤਨ ਡਾ. ਪੂਨਮ ਸੂਰੀ ਜੀ ਪਦਮਸ਼੍ਰੀ ਅਵਾਰਡੀ ਦੀ ਪ੍ਰੇਰਣਾ ਨਾਲ ਡੀ.ਏ.ਵੀ ਸੰਸਥਾ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਯੋਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨਿਯਮਿਤ ਤੌਰ ‘ਤੇ ਯੋਗਾ ਦੇ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ।ਸਕੂਲਾਂ ਵਿੱਚ ਬੱਚਿਆਂ ਤੇ ਲਈ ਰੋਜ਼ਾਨਾ ਯੋਗ ਅਭਿਆਸ ਨੂੰ ਜਰੂਰੀ ਬਣਾਇਆ ਗਿਆ ਹੈ।ਸਾਡੇ ਰਿਸ਼ੀਆਂ ਮੁਨੀਆਂ ਦੀ ਲੰਬੀ ਅਤੇ ਤੰਦਰੁਸਤ ਸਵਾਸਥ ਦਾ ਮੂਲ ਮੰਗ਼ ਨਿਯਮਤ ਯੋਗਾਸਨੋਂ ਦਾ ਅਭਿਆਸ ਹੀ ਹੈ।ਸ਼ਰੀਰ ਅਤੇ ਮਸ਼ਤਿਕ ਨੂੰ ਤੰਦਰੁਸਤ ਰੱਖਣ ‘ਚ ਯੋਗ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਜੀਵਨ ਵਿੱਚ ਸਕਾਰਾਤਕਤਾ ਆਉਂਦੀ ਹੈ ਅਤੇ ਤਨਾਵ ਦੂਰ ਹੁੰਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਯੋਗ ਨੂੰ ਨਿਯਮਿਤ ਤੌਰ ‘ਤੇ ਆਪਣੇ ਜੀਵਨ ਵਿੱਚ ਅਪਨਾਉਣ ਤਾਂਕਿ ਉਨਾਂ ਦਾ ਸਵਾਸਥ ਠੀਕ ਰਹੇ।ਇਸ ਨਾਲ ਉਨ੍ਹਾਂ ਦੇ ਯਾਦ ਸ਼ਕਤੀ ਵਧੇਗੀ ਅਤੇ ਉਹ ਵਧੀਆ ਅੰਕ ਪ੍ਰਾਪਤ ਕਰਨ ਦੇ ਯੋਗ ਬਣਨਗੇ।
ਸਕੂਲ ਦੇ ਅਧਿਆਪਕਾਂ ਨੂੰ ਯੋਗ ਦੀ ਮਹਾਨਤਾ ਦੱਸਣ ਲਈ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਯੋਗ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਭ ਦੇ ਲਈ ਉਪਯੋਗੀ ਹੈ।ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਿਤਾ ਅਤੇ ਸਲੋਗਨ ਲੇਖਣ ਪ੍ਰਤੀਯੋਗਿਤਾ ਵਿੱਚ ਵੀ ਭਾਗ ਲਿਆ ਔਰ ਯੋਗ ਕੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media