ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਦੀ ਮਾਨਾਂਵਾਲਾ ਸਥਿਤ ਨਵੀਂ ਬਣ ਚੁੱਕੀ ਇਮਾਰਤ ਤੱਕ ਸਟਾਫ  ਤੇ ਬੱਚਿਆਂ ਦੀ ਪਹੁੰਚ ਆਸਾਨ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਈ ਬੱਸਾਂ ਦੀ ਸਹੂਲਤ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਹੈ।ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਪਰਮਜੀਤ ਸਿੰਘ ਨੂੰ ਕਿਹਾ ਕਿ ਜਦ ਤੱਕ ਈ ਬੱਸਾਂ ਦੀ ਸਹੂਲਤ ਨਹੀਂ ਆਉਂਦੀ ਤਦ ਤੱਕ ਇਸ ਸੰਸਥਾ ਲਈ ਆਵਾਜਾਈ ਦੇ ਢੁੱਕਵੇਂ ਪ੍ਰਬੰਧ ਬਣਾਏ ਜਾਣ।
ਤੇ ਬੱਚਿਆਂ ਦੀ ਪਹੁੰਚ ਆਸਾਨ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਈ ਬੱਸਾਂ ਦੀ ਸਹੂਲਤ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਹੈ।ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਪਰਮਜੀਤ ਸਿੰਘ ਨੂੰ ਕਿਹਾ ਕਿ ਜਦ ਤੱਕ ਈ ਬੱਸਾਂ ਦੀ ਸਹੂਲਤ ਨਹੀਂ ਆਉਂਦੀ ਤਦ ਤੱਕ ਇਸ ਸੰਸਥਾ ਲਈ ਆਵਾਜਾਈ ਦੇ ਢੁੱਕਵੇਂ ਪ੍ਰਬੰਧ ਬਣਾਏ ਜਾਣ।
ਅੱਜ ਆਈ.ਆਈ.ਐਮ ਦੇ ਪ੍ਰਬੰਧਕਾਂ ਨਾਲ ਸੰਸਥਾ ਦੀ ਲੋੜਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਉਕਤ ਸੰਸਥਾ ਨੂੰ ਜਾਂਦੇ ਰਸਤੇ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਉਤੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣ।ਦੇਸ਼ ਦੀ ਇਸ ਵਿਕਾਰੀ ਸੰਸਥਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵਿਦਿਆਰਥੀ ਅਤੇ ਮਹਿਮਾਨ ਆਉਂਦੇ ਰਹਿੰਦੇ ਹਨ, ਸੋ ਉਹਨਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ।ਉਹਨਾਂ ਇਸ ਰਸਤੇ ‘ਤੇ ਰੌਸ਼ਨੀ ਲਈ ਸਟਰੀਟ ਲਾਈਟਾਂ ਲਗਾਉਣ ਦੀ ਹਦਾਇਤ ਵੀ ਕੀਤੀ।
ਉਹਨਾਂ ਆਈ.ਏ.ਐਮ ਦੀਆਂ ਹਰੇਕ ਤਰ੍ਹਾਂ ਦੀਆਂ ਜਰੂਰਤਾਂ ਲਈ ਐਸ.ਡੀ.ਐਮ ਅੰਮ੍ਰਿਤਸਰ ਇੱਕ ਗੁਰਸਿਮਰਨਜੀਤ ਸਿੰਘ ਨੂੰ ਨੋਡਲ ਅਧਿਕਾਰੀ ਲਗਾਉਂਦਿਆਂ ਕਿਹਾ ਕਿ ਉਹ ਸੰਸਥਾ ਦੀਆਂ ਹਰੇਕ ਤਰ੍ਹਾਂ ਦੀਆਂ ਲੋੜਾਂ ਲਈ ਜਿਲ੍ਹਾ ਪ੍ਰਸਾਸਨ ਵਲੋਂ ਜਿੰਮੇਵਾਰ ਨਿਭਾਉਣਗੇ।ਉਹਨਾਂ ਕਿਹਾ ਕਿ ਐਸ.ਡੀ.ਐਮ ਗੁਰਸਿਮਰਨ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਸੰਸਥਾ ਦੀਆਂ ਜਰੂਰਤਾਂ ਲਈ ਕੰਮ ਕਰਨਗੇ।ਇਸ ਮੌਕੇ ਐਸ.ਡੀ.ਐਮ ਗੁਰਸਿਮਰਨਜੀਤ ਸਿੰਘ, ਡੀ.ਡੀ.ਪੀ.ਓ ਸੰਦੀਪ ਮਲਹੋਤਰਾ ਅਤੇ ਆਈ.ਆਈ.ਐਮ ਦੇ ਪ੍ਰਬੰਧਕ ਤੋਂ ਸ੍ਰੀਮਤੀ ਸ਼ਿਵਾਲੀ ਰਾਠੌਰ, ਭਰਤ ਸੈਣੀ, ਈ.ਓ ਅੰਮ੍ਰਿਤਸਰ ਡਿਵੈਲਪਮੈਂਟ ਅਥੋਰਟੀ ਹਰਜਿੰਦਰ ਸਿੰਘ ਜੱਸਲ, ਡੀ.ਐਸ.ਪੀ ਹਰਭਜਨ ਸਿੰਘ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					