ਅੰਮ੍ਰਿਤਸਰ, 30 ਜੂਨ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਲੋਂ ਰਾਸ਼ਟਰਪਤੀ
ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 6 ਜੂਨ ਤੋਂ 5 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀਂ ਹੈ।ਜਿਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉਤਰਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਕਰਵਾਏ ਗਏ ਨਾਟਕ 03 ਤੋਂ 07 ਜੁਲਾਈ ਤੱਕ ‘ਪੰਜ ਰੋਜ਼ਾ ਨਾਟ ਉਤਸਵ’ ਵਿਰਸਾ ਵਿਹਾਰ ਅਤੇ ਪ੍ਰੀਤ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ।
ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ 03 ਜੁਲਾਈ ਨੂੰ ਸੰਸਾਰ ਪ੍ਰਸਿਧ ਨਾਟਕਕਾਰ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਗਵਾਹੀ’ ਪੇਸ਼ ਕੀਤਾ ਜਾਵੇਗਾ।ਦੂਜੇ ਦਿਨ 04 ਜੁਲਾਈ ਨੂੰ ਪਾਰਥੋਂ ਬੈਨਰਜ਼ੀ ਦਾ ਨਿਰਦੇਸ਼ਤ ਕੀਤਾ ਨਾਟਕ ‘ਸਪਾਰਟਾਕਸ’ ਪੇਸ਼ ਕੀਤਾ ਜਾਵੇਗਾ।ਤੀਜੇ ਦਿਨ 05 ਜੁਲਾਈ ਨੂੰ ਮਨਿੰਦਰ ਕਾਂਗ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਭਾਰ’ ਪੇਸ਼ ਕੀਤਾ ਜਾਵੇਗਾ।ਚੌਥੇ ਦਿਨ 6 ਜੁਲਾਈ ਨੂੰ ਡਾ. ਹਰਜੀਤ ਸਿੰਘ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸਾਂਦਲ ਬਾਰ’ ਪੇਸ਼ ਕੀਤਾ ਜਾਵੇਗਾ।ਪੰਜਵੇਂ ਦਿਨ 07 ਜੁਲਾਈ ਨੂੰ ਡਾ. ਹਰਜੀਤ ਸਿੰਘ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸਾਂਦਲ ਬਾਰ’ ਪ੍ਰੀਤ ਨਗਰ ਵਿਖੇ ਪੇਸ਼ ਕੀਤਾ ਜਾਵੇਗਾ।ਪਹਿਲੇ ਚਾਰ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਰੋਜ਼ਾਨਾ ਸ਼ਾਮ 6.30 ਵਜੇ ਬਿਨ੍ਹਾਂ ਕਿਸੇ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ ਅਤੇ ਆਖ਼ਰੀ 07 ਜੁਲਾਈ ਨੂੰ ਹੋਣ ਵਾਲਾ ਨਾਟਕ ਪ੍ਰੀਤ ਨਗਰ ਵਿਖੇ ਕੀਤਾ ਜਾਵੇਗਾ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media