ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਪਾਣੀ ਅਤੇ
ਸੀਵਰੇਜ ਵਿਭਾਗ ਦੇ ਬਕਾਇਆ ਜਾਤ ਅਤੇ ਲੋਕਾੰ ਵਲੋਂ ਨਜਾਇਜ਼ ਕਨੈਕਸ਼ਨ ਰੈਗੁਲਰ ਨਾ ਕਰਵਾਉਣ ਦਾ ਸਖਤ ਨੋਟਿਸ ਲੈਂਦੇ ਹੋਏ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਵਲੋਂ ਵਿਭਾਗ ਦੇ ਬਕਾਇਆ ਜਾਤ ਨੂੰ ਰਿਕਵਰ ਕਰਨ ਅਤੇ ਕਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਜ਼ੋਰ ਦਿੱਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਹਰ ਇਕ ਜੇ.ਈ ਆਪਣੇ ਆਪਣੇ ਇਲਾਕੇ ਵਿੱਚ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰੇਗਾ ਅਤੇ ਲੋਕਾਂ ਵਲੋਂ ਨਜਾਇਜ਼ ਕਨੈਕਸ਼ਨਾਂ ਨੂੰ ਕਟਣ ਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਂਵੇਗੀ।ਇਸ ਮੀਟਿੰਗ ਵਿੱਚ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ, ਸਹਾਇਕ ਕਮਿਸ਼ਨਰ ਅਤੇ ਇੰਚਾਰਜ਼ ਵਾਟਰ ਸਪਲਾਈ ਦਿਲਜੀਤ ਸਿੰਘ, ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ, ਮਨਜੀਤ ਸਿੰਘ, ਸੁਪਰਡੈਂਟ ਸਤਨਾਮ ਸਿੰਘ ਤੋਂ ਇਲਾਵਾ ਐਸ.ਡੀਓਜ ਅਤੇ ਜੇ.ਈਜ਼ ਸ਼ਾਮਲ ਸਨ।
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਵਿੱਤੀ ਸਾਲ-2025-26 ਲਈ ਪਾਣੀ ਅਤੇ ਸੀਵਰੇਜ਼ ਵਿਭਾਗ ਦਾ ਬਜਟ ਦਾ ਟੀਚਾ 16 ਕਰੋੜ ਰੁਪਇਆ ਰੱਖਿਆ ਗਿਆ ਹੈ, ਜਿਸ ਵਿੱਚ ਅਜੇ ਤੱਕ 2 ਕਰੋੜ ਰੁਪਏ ਦੀ ਹੀ ਰਿਕਵਰੀ ਹੋਈ ਹੈ।ਉਹਨਾਂ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਵਿਭਾਗ ਦੇ ਰਿਕਾਰਡ ਅਨੁਸਾਰ 2 ਲੱਖ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਹਨ, ਜਿਨਾਂ ਵਿੱਚੋਂ 44 ਹਜ਼ਾਰ ਰਿਹਾਇਸ਼ੀ ਅਤੇ 12 ਹਜ਼ਾਰ ਕਮਰਸ਼ੀਅਲ ਹਨ।ਇਸ ਤੋਂ ਇਲਾਵਾ 1.44 ਲੱਖ ਕੁਨੈਕਸ਼ਨ ਮੁਆਫੀ ਦੇ ਘੇਰੇ ਵਿੱਚ ਆਉਂਦੇ ਹਨ।ਇਸ ਤੋਂ ਇਲਾਵਾ ਪਾਣੀ ਅਤੇ ਸੀਵਰੇਜ਼ ਵਿਭਾਗ ਦਾ ਕੁੱਲ ਬਕਾਇਆ ਜਾਤ 29 ਕਰੋੜ ਦੇ ਕਰੀਬ ਹੈ, ਜਿਸ ਵਿੱਚ ਉਤਰੀ ਹਲਕੇ ਵਿੱਚ 7.40 ਕਰੋੜ, ਕੇਂਦਰੀ ਹਲਕੇ ਵਿੱਚ 7.60 ਕਰੋੜ, ਦੱਖਣੀ ਹਲਕੇ ਵਿੱਚ 4.88 ਕਰੋੜ, ਪੂਰਬੀ ਹਲਕੇ ਵਿੱਚ 7.52 ਕਰੋੜ ਅਤੇ ਪੱਛਮੀ ਹਲਕੇ ਵਿੱਚ 1.98 ਕਰੋੜ ਬਕਾਇਆ ਲੈਣ ਵਾਲਾ ਹੈ।ਉਹਨਾਂ ਕਿਹਾ ਕਿ ਪਾਣੀ ਅਤੇ ਸੀਵਰੇਜ਼ ਦੇ ਨਜਾਇਜ਼ ਕਨੈਕਸ਼ਨ ਦੀ ਪੜਤਾਲ ਅਤੇ ਪਿੱਛਲੇ ਬਕਾਇਆ ਜਾਤ ਦੀ ਰਿਕਵਰੀ ਲਈ ਅਡੀਸ਼ਨਲ ਸਟਾਫ ਦੇ ਆਰਡਰ ਕੀਤੇ ਗਏ ਹਨ, ਜਿਨਾਂ ਵਿੱਚ 15 ਟਿਊਬਵੈਲ ਡਰਾਇਵਰ ਅਤੇ 5 ਸੈਨੇਟਰੀ ਸੁਪਰਵਾਇਜਰ ਰਿਕਵਰੀ ਸਟਾਫ ਦੇ ਨਾਲ ਮਿਲ ਕੇ ਕੰਮ ਕਰਨਗੇ।ਇਹ ਸਾਰੀਆਂ ਟੀਮਾਂ ਹਲਕਾ ਵਾਇਜ਼ ਰਿਕਵਰੀ ਕਰਨਗੇ ਅਤੇ ਕਾਰਜਕਾਰੀ ਇੰਜੀਨੀਅਰ ਬਤੌਰ ਨੋਡਲ ਅਫਸਰ ਇਨਾਂ ਟੀਮਾਂ ਵਲੋਂ ਕਾਰਵਾਈ ਦੀ ਨਿਗਰਾਨੀ ਕਰਨਗੇ।
ਵਧੀਕ ਕਮਿਸ਼ਨਰ ਨੇ ਹਦਾਇਤ ਕੀਤੀ ਕੀ ਇਲਾਕੇ ਦੇ ਹਰ ਇੱਕ ਜੇ.ਈ ਦੇ ਕੋਲ ਨੋਟਿਸ ਬੁੱਕ ਹੋਣੀ ਚਾਹੀਦੀ ਹੈ ਅਤੇ ਜਿਥੇ ਵੀ ਲੋਕਾਂ ਵਲੋਂ ਨਜਾਇਜ਼ ਕੁਨੈਕਸ਼ਨ ਲਏ ਗਏ ਹਨ, ਉਹਨਾੰ ਨੂੰ ਤੁਰੰਤ ਪ੍ਰਭਾਵ ਨਾਲ ਨੋਟਿਸ ਜਾਰੀ ਕੀਤੇ ਜਾਣ ਅਤੇ ਜਿਹੜੇ ਡਿਫਾਲਟਰਾਂ ਵਲੋਂ ਪੁਰਾਣੇ ਬਕਾਇਆ ਦੀ ਅਦਾਇਗੀ ਨਹੀ ਕੀਤੀ ਜਾਂਦੀ ਤਾਂ ਇਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਜਾਣ।ਉਹਨਾਂ ਕਿਹਾ ਕਿ ਬਾਹਰਲੀਆਂ ਅਬਾਦੀਆਂ ਵਿੱਚ ਜਾਇਕਾ, ਸਾਊਥ ਈਸਟ ਪ੍ਰੋਜੈਕਟ ਅਤੇ ਅਮਰੁਤ ਪ੍ਰੋਜੈਕਟ ਅਧੀਨ ਲੋਕਾਂ ਵਲੋਂ 1 ਲੱਖ ਕਨੈਕਸ਼ਨ ਲਏ ਗਏ ਹਨ, ਪਰ ਇਹਨਾਂ ਨੂੰ ਨਗਰ ਨਿਗਮ ਪਾਸੋਂ ਪਾਸ ਨਹੀ ਕਰਵਾਇਆ ਗਿਆ ਹੈ, ਜਿਸ ਕਰਕੇ ਨਗਰ ਨਿਗਮ ਨੂੰ ਬੜਾ ਵਿੱਤੀ ਨੁਕਸਾਨ ਹੋ ਰਿਹਾ ਹੈ।ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਗਮ ਵਲੋਂ ਕੈਂਪ ਵੀ ਲਗਾਏ ਜਾ ਰਹੇ ਹਨ, ਪਰ ਜੋ ਲੋਕ ਇਹਨਾਂ ਕੈਂਪਾਂ ਦਾ ਲਾਭ ਨਹੀ ਲੈ ਰਹੇ, ਉਹਨਾਂ ਵਿਰੁੱਧ ਕਾਰਵਾਈ ਲਾਜ਼ਮੀ ਤੌਰ ‘ਤੇ ਕੀਤੀ ਜਾਵੇਗੀ।
ਵਧੀਕ ਕਮਿਸ਼ਨਰ ਨੇ ਕਿਹਾ ਕਿ 2/7/2025 ਨੂੰ ਪੱਛਮੀ ਹਲਕੇ ਦੇ ਇਲਾਕੇ ਇੰਪੀਰਅਲ ਸਿਟੀ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦਾ ਲਾਭ ਲੈ ਕੇ ਨਜਾਇਜ਼ ਕਨੈਕਸ਼ਨ ਰੈਗੂਲਰ ਕਰਵਾਏ ਜਾਣ ਨਹੀ ਤਾਂ ਇਹ ਨਜਾਇਜ਼ ਕੁਨੈਕਸ਼ਨ ਹਰ ਹਾਲ ਵਿੱਚ ਕੱਟ ਦਿੱਤੇ ਜਾਣਗੇ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media