ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੂੰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੁਆਰਾ ਆਯੋਜਿਤ ਜ਼ੀਰੋ
ਪਲਾਸਟਿਕ, ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਮੇਲਾ 2025 ਦੌਰਾਨ ਕਈ ਸਨਮਾਨ ਪ੍ਰਾਪਤ ਹੋਏ।ਸਮਾਗਮ ਦੌਰਾਨ ਪੰਜਾਬ ਵਿਚ ਵਾਤਾਵਰਨ ਸਥਿਰਤਾ, ਸਕਿੱਲ ਇਨਹਾਂਸਮੈਂਟ ਅਤੇ ਕਮਿਊਨਿਸਟੀ ਇੰਪਾਵਰਮੈਂਟ ਨੂੰ ਉਜਾਗਰ ਕੀਤਾ ਗਿਆ ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਮੇਲੇ ਦੌਰਾਨ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ, ਅਟੁੱਟ ਸਮਰਪਣ ਅਤੇ ਬੇਮਿਸਾਲ ਮਾਰਗਦਰਸ਼ਨ ਦੇ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਵਾਤਾਵਰਣ ਪ੍ਰਤੀ ਜਾਗਰੂਕ ਕਰਨ ਵਾਲ਼ੀਆਂ ਪਹਿਲਕਦਮੀਆਂ ਅਤੇ ਵਿਦਿਆਰਥੀ ਸਸ਼ਕਤੀਕਰਨ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਨੂੰ ਵਿਆਪਕ ਪ੍ਰਸੰਸਾ ਮਿਲੀ।ਕਾਲਜ ਨੂੰ ਜ਼ੀਰੋ ਪਲਾਸਟਿਕ ਥੀਮ ਦੇ ਤਹਿਤ ਵਿਦਿਆਰਥੀਆਂ ਵਿੱਚ ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਸਨਮਾਨ ਵਿੱਚ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਨੋਡਲ ਅਫਸਰ ਅਤੇ ਕੋਆਰਡੀਨੇਟਰ ਸ਼੍ਰੀਮਤੀ ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਡਾ. ਅਦਿਤੀ ਜੈਨ, ਅਤੇ ਡਾ. ਬੀਨੂ ਕਪੂਰ ਨੂੰ ਮੇਲੇ ਦੀ ਸਫਲਤਾ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਅਤੇ ਕਾਲਜ ਦੇ ਉਪਰਾਲਿਆਂ ਨੂੰ ਸਮਰਪਣ ਅਤੇ ਉਤਮਤਾ ਨਾਲ ਅਗਵਾਈ ਕਰਨ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।ਇਸ ਸਮਾਗਮ ਨੇ ਵਾਤਾਵਰਨ ਜਾਗਰੂਕਤਾ, ਵਾਤਾਵਰਨ ਸਥਿਰਤਾ ਅਤੇ ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਅਧਾਰਿਤ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਜਿੰਮੇਵਾਰ ਅਤੇ ਨਵੀਨਤਾਕਾਰੀ ਅਭਿਆਸਾਂ ਰਾਹੀਂ ਰਾਸ਼ਟਰ-ਨਿਰਮਾਣ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media