Wednesday, December 31, 2025

ਡੀ.ਏ.ਵੀ ਪਬਲਿਕ ਸਕੂਲ ਵਿਦਿਆਰਥੀਆਂ ਨੇ ਦੌੜ ਪ੍ਰਦਰਸ਼ਨ ਵਿੱਚ ਪ੍ਰਾਪਤ ਕੀਤੇ ਟਰਾਫ਼ੀ ਤੇ ਨਕਦ ਇਨਾਮ

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ 6 ਦਸੰਬਰ 2025 ਨੂੰ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਆਯੋਜਿਤ 17ਵੇਂ ਆਲ ਇੰਡੀਆ ਸਰਦਾਰ ਦਰਸ਼ਨ ਸਿੰਘ ਮੈਮੋਰੀਅਲ ਵਾਦਸ਼ਵਿਵਾਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਗੌਰਵਸ਼ਾਲੀ ਮੀਲ ਪੱਥਰ ਸਥਾਪਿਤ ਕੀਤਾ।ਸਮਾਗਮ ਵਿੱਚ ਪੰਜਾਬ ਦੇ ਲਗਭਗ 25 ਪ੍ਰਸਿੱਧ ਸਕੂਲਾਂ ਨੇ ਭਾਗ ਲਿਆ।
ਸਕੂਲ ਦੀ ਪ੍ਰਤੀਨਿਧਤਾ ਕਰਦੇ ਹੋਏ ਅਨਿਕਾ ਅਗਰਵਾਲ (ਜਮਾਤ ਗਿਆਰ੍ਹਵੀਂ ਕਾਮਰਸ-ਏ) ਅਤੇ ਵੰਸ਼ਿਕਾ ਅਰੋੜਾ (ਜਮਾਤ ਗਿਆਰ੍ਹਵੀਂ ਕਾਮਰਸ-ਸੀ) ਨੇ ਆਪਣੇ ਆਤਮ ਵਿਸ਼ਵਾਸ ਅਤੇ ਦਮਦਾਰ ਦਲੀਲਾਂ, ਪ੍ਰਗਟਾਵੇ ਦੀ ਸਪੱਸ਼ਟਤਾ ਅਤੇ ਵਾਦ-ਵਿਵਾਦ ਦੇ ਹੁਨਰ ਨਾਲ ਜੱਜਾਂ ਨੂੰ ਪ੍ਰਭਾਵਿਤ ਕਰ ਦਿੱਤਾ।ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਨੇ 10000/- ਰੁਪਏ ਦੇ ਨਕਦ ਇਨਾਮ ਦੇ ਨਾਲ ਚਮਚਮਾਉਂਦੀ ਰਨਿੰਗ ਟਰਾਫ਼ੀ ਹਾਸਲ ਕੀਤੀ।ਆਯੋਜਿਤ ਸਕੂਲ ਨੇ ਉਨ੍ਹਾਂ ਦੀ ਪ੍ਰੇਰਕ ਸ਼੍ਰੀਮਤੀ ਪ੍ਰੀਤਇੰਦਰਜੀਤ ਕੌਰ ਦੀ ਕੋਸ਼ਿਸ਼ਾਂ ਦੀ ਤਰੀਫ਼ ਕੀਤੀ ਤੇ ਉਨ੍ਹਾਂ ਦੇ ਬਹੁਮੁੱਲੇ ਮਾਰਗਦਰਸ਼ਨ ਤੇ ਸਮਰਪਿਤ ਸਮਰਥਨ ਨੂੰ ਸਲਾਹਿਆ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਸ਼ਕਾਮਨਾਵਾਂ ਦਿੱਤੀਆਂ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …