ਅੰਮ੍ਰਿਤਸਰ, 28 ਦਸੰਬਰ (ਦੀਪ ਦਵਿੰਦਰ ਸਿੰਘ) – ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ
ਦੇਵ ਯੂਨੀਵਰਸਿਟੀ ਵਲੋਂ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਸਹਿਯੋਗ ਨਾਲ “ਰੰਗਮੰਚ ਸੰਵਾਦ” ਰਚਾਇਆ ਗਿਆ, ਜਿਸ ਵਿੱਚ ਕਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਸੰਵਾਦ ਰਚਾਉਣ ਲਈ ਰੰਗੰਮਚ ਦੇ ਖੋਜਾਰਥੀ ਅਤੇ ਡਾਏਰੈਕਟਰ ਅਜ਼ਲ ਦੁਸਾਂਝ ਨੇ ਸ਼ਮੂਲੀਅਤ ਕੀਤੀ।ਮੁੱਖ ਮਹਿਮਾਨ ਵਜੋਂ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਚਾਹਲ ਅਤੇ ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਨਾਟਕਕਾਰ ਜਗਦੀਸ਼ ਸਚਦੇਵਾ ਨੇ ਸ਼ਿਰਕਤ ਕੀਤੀ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰੋ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਰਾਂ ਕੀਤੀ।ਪ੍ਰੋ. ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਰੰਗਮੰਚ ਆਪਣੇ-ਆਪ ਵਿੱਚ ਇਕ ਸੰਪੂਰਨ ਕਲਾ ਹੈ, ਕਿਉਂਕਿ ਇਹ ਇੱਕੋਂ ਸਮੇ ਕਾਵਿ, ਸੰਗੀਤ, ਅਦਾਕਾਰੀ ਅਤੇ ਸਜ਼ਿੰਦ ਪੇਸ਼ਕਾਰੀ ਦਾ ਸੁਮੇਲ ਹੁੰਦੀ ਹੈ।ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਚਾਹਲ ਨੇ ਪੰਜਾਬੀ ਵਿਭਾਗ ਦੁਆਰਾ ਲਗਾਤਾਰ ਕਰਵਾਏ ਜਾਂਦੇ ਸੈਮੀਨਾਰਾਂ/ਕਾਨਫ਼ਰੰਸਾਂ/ਰੂ-ਬ-ਰੂ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।
ਸੰਵਾਦ ਦੇ ਮੁੱਖ ਵਕਤਾ ਅਜ਼ਲ ਦੁਸਾਂਝ ਨੇ ਆਪਣੇ ਨਿੱਜੀ ਤਜ਼ਰਬਿਆਂ ਰਾਹੀਂ ਗੱਲ ਸਾਂਝੀ ਕਰਦਿਆਂ ਕਿਹਾ ਕਿ ਸੱਚਮੁਚ ਨਾਟਕ ਅਤੇ ਰੰਗਮੰਚ ਲੋਕ ਦਿਲਾਂ ‘ਤੇ ਆਪਣੀ ਗਹਿਰੀ ਛਾਪ ਛੱਡਦਾ ਹੈ।ਉਹਨਾਂ ਵਲੋਂ ਆਪਣੇ ਅਧਿਐਨ ਅਤੇ ਖੋਜ ਬਾਬਤ ਰੰਗਮੰਚ ਨੂੰ ਹੀ ਕਿਉਂ ਚੁਣਿਆ? ਅਤੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਵਿਸ਼ਵ ਪੱਧਰ ‘ਤੇ ਕਿੰਝ ਮਾਨਤਾ ਦਿੱਤੀ ਜਾਵੇ? ਆਦਿ ਨੁਕਤਿਆਂ ਦੀ ਨਿਸ਼ਾਨਦੇਹੀ ਕਰਦਿਆਂ ਉਹਨਾ ਦੱਸਿਆ ਕਿ ਨਾਟਕ ਅਤੇ ਰੰਗਮੰਚ ਨੂੰ ਕਿਸ ਪ੍ਰਕਾਰ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਚਰਚਾ ਦੀ ਲੜੀ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਜਿਥੇ ਪੰਜਾਬੀ ਰੰਗਮੰਚ ਦੀ ਇਤਿਹਾਸਕ ਪਰੰਪਰਾ ਰਾਹੀਂ ਆਪਣੇ ਨਿੱਜੀ ਅਨੁਭਵ ਨੂੰ ਸਾਂਝਾ ਕੀਤਾ, ਉਥੇ ਉਹਨਾਂ ਅਜ਼ਲ ਦੁਸਾਂਝ ਦੇ ਕੰਮ ਰਾਹੀਂ ਉਸ ਦੀ ਸ਼ਲਾਘਾ ਕਰਦਿਆਂ ਪੰਜਾਬੀ ਰੰਗਮੰਚ ਦੀ ਅਗਲੇਰੀ ਪੀੜ੍ਹੀ ਲਈ ਉਸਨੂੰ ਸ਼ੁਭ-ਸ਼ਗਨ ਕਿਹਾ।ਨਾਟਕਕਾਰ ਜਗਦੀਸ਼ ਸਚਦੇਵਾ ਨੇ ਅਜ਼ਲ ਦੁਸਾਂਝ ਨੂੰ ਜਿਥੇ ਮੁਬਾਰਕਬਾਦ ਦਿੱਤੀ ਉਥੇ ਉਹਨਾਂ ਨੇ ਉਸ ਨੂੰ ਭਵਿੱਖ ਵਿੱਚ ਵਾਪਸ ਭਾਰਤ ਪਰਤ ਕੇ ਇਸ ਖੇਤਰ ਵਿਚ ਹੋਰ ਨਿੱਠ ਕੇ ਕੰਮ ਕਰਨ ਬਾਬਤ ਵੀ ਪ੍ਰੇਰਿਆ।ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਸਮੁੱਚੀ ਸੰਵਾਦ-ਚਰਚਾ ਉਪਰ ਭਾਵਪੂਰਤ ਟਿੱਪਣੀਆਂ ਕੀਤੀਆਂ ਅਤੇ ਸੰਵਾਦ ਕਰਤਾ ਅਜ਼ਲ ਦੁਸਾਂਝ ਨੂੰ ਮੁਬਾਰਕਬਾਦ ਦਿੱਤੀ।
ਸਮਾਗਮ ਵਿੱਚ ਸ਼ਾਮਲ ਸਮੁੱਚੇ ਸਰੋਤਿਆਂ ਦਾ ਰਸਮੀ ਧੰਨਵਾਦ ਕਰਦਿਆਂ ਸਮਾਗਮ ਦੇ ਕੋ-ਕਨਵੀਨਰ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ।ਮੰਚ ਸੰਚਾਲਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਬਲਜੀਤ ਕੌਰ ਰਿਆੜ ਨੇ ਕੀਤਾ।ਸਮਾਗਮ ਵਿੱਚ ਸਸ਼ੀਲ ਦੁਸਾਂਝ, ਕਮਲ ਦੁਸਾਂਝ, ਪ੍ਰੋਫੈਸਰ ਡਾ. ਮੇਘਾ ਸਲਵਾਨ, ਪ੍ਰਿੰ. ਕੁਲਵੰਤ ਸਿੰਘ ਅਣਖੀ, ਡਾ. ਪਰਮਜੀਤ ਸਿੰਘ ਬਾਠ, ਐਸ.ਪਰਸ਼ੋਤਮ, ਲਖਬੀਰ ਸਿੰਘ ਨਿਜ਼ਾਮਪੁਰ, ਹੀਰਾ ਸਿੰਘ ਹੰਸਪਾਲ, ਪ੍ਰੋ. ਐਸ.ਪੀ ਅਰੋੜਾ,ਜਸਵੰਤ ਸਿੰਘ ਗਿੱਲ, ਨਿਰਮਲ ਕੌਰ ਕੋਟਲਾ, ਨਵ ਭੁਲਰ, ਵਿਜੇਤਾ ਰਾਜ, ਸਤਿੰਦਰਜੀਤ ਕੌਰ, ਹਰਮੀਤ ਆਰਟਿਸਟ,ਸੁਰਿੰਦਰ ਖਿਲਚੀਆਂ, ਅੰਗਰੇਜ ਸਿੰਘ ਵਿਰਦੀ, ਸਤਨਾਮ ਮੂਦਲ, ਕੁਲਜੀਤ ਵੇਰਕਾ, ਜਗਦੀਸ਼ ਜੱਬਲ, ਪੰਕਜ ਸਿੰਘ, ਮਨਮੋਹਨ ਸਿੰਘ ਬਰਾੜ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਜਸਪਾਲ ਸਿੰਘ, ਡਾ. ਅੰਜੂ ਬਾਲਾ, ਡਾ. ਸੁੱਖਪ੍ਰੀਤ ਕੌਰ, ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਡਾ. ਸਲੋਨੀ, ਡਾ. ਵਿਕਾਸ ਜੋਸ਼ੀ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media