Thursday, October 29, 2026

ਬੀਬੀਕੇ ਡੀਏਵੀ ਕਾਲਜ ਵਲੋਂ ਲੈਕਮੇ ਸੈਲੂਨ ਦੁਆਰਾ ਪਾਰਟੀ ਮੇਕਅਪ ਤੇ ਕਾਸਮੈਟੋਲੋਜੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਪਾਰਟੀ ਮੇਕਅਪ `ਤੇ ਇੱਕ ਦਿਲਚਸਪ ਅਤੇ ਹੁਨਰ ਵਧਾਉਣ ਵਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੱਲ 100 ਵਿਦਿਆਰਥੀਆਂ ਨੇ ਹਿੱਸਾ ਲਿਆ।
ਲੈਕਮੇ ਸੈਲੂਨ ਦੀ ਮੇਕਅਪ ਇੰਸਟ੍ਰਕਟਰ ਸ਼੍ਰੀਮਤੀ ਨਿਧੀ ਸ਼ਰਮਾ ਸੈਸ਼ਨ ਦੇ ਸਰੋਤ ਵਕਤਾ ਰਹੇ।ਉਨ੍ਹਾਂ ਨੇ ਵੱਖ-ਵੱਖ ਪਾਰਟੀ ਮੇਕਅਪ ਲੁੱਕ ਦਿਖਾਉਂਦਿਆਂ ਪੇਸ਼ੇਵਰ ਸੁਝਾਅ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਅੰਦਰ ਵਿਹਾਰਕ ਸਿਖਲਾਈ ਦੇ ਤਜ਼ਰਬੇ ਨੂੰ ਅਮੀਰ ਬਣਾਇਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਲੈਕਮੇ ਸੈਲੂਨ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਬੀਬੀਕੇ ਡੀਏਵੀ ਕਾਲਜ ਵਿਦਿਆਰਥਣਾਂ ਨੂੰ ਹੁਨਰ-ਅਧਾਰਿਤ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਕਾਦਮਿਕ ਗਿਆਨ ਅਤੇ ਇੰਡਸਟਰੀ ਅਕਸਪੈਂਸ਼ਨ ਦਰਮਿਆਨ ਦੂਰੀ ਨੂੰ ਘੱਟ ਕਰਨ ਲਈ ਪੁੱਲ ਦਾ ਕੰਮ ਕਰਦੀਆਂ ਹਨ।
ਡਾ. ਬੇਨੂ ਕਪੂਰ, ਡਾ. ਸਵੀਟੀ ਬਾਲਾ ਕੋਆਰਡੀਨੇਟਰ, ਕਾਸਮੈਟੋਲੋਜੀ ਵਿਭਾਗ ਅਤੇ ਡਾ. ਅਮਨਦੀਪ ਇਸ ਪ੍ਰੋਗਰਾਮ ਦੌਰਾਨ ਮੌਜ਼ੂਦ ਰਹੇ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …