Wednesday, December 31, 2025

ਵਧਾਈ ਨਵੇਂ ਸਾਲ ਦੀ….

ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ।
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।
ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚੱਲਣਾ,
ਵੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ।
ਬੋਲਣੇ ਤੋਂ ਪਹਿਲਾਂ ਹਰ ਗੱਲ ਨੂੰ ਵਿਚਾਰਿਓ,
ਵਧਾਈ ਨਵੇਂ ਸਾਲ ਦੀ—————–।

ਖੂਬ ਪੜ੍ਹ-ਲਿਖ, ਉਚੇ ਰੁਤਬੇ ਨੂੰ ਪਾਵਣਾ,
ਕਰਨਾ ਹੈ ਭਲਾ ਸਭ ਦਾ, ਮਨ `ਚ ਵਸਾਵਣਾ।
ਜੀਓ ਅਤੇ ਜੀਣ ਦਿਓ ਦੇ, ਬੋਲ ਪ੍ਰਚਾਰਿਓ,
ਵਧਾਈ ਨਵੇਂ ਸਾਲ ਦੀ————–।

ਵੰਡਦੇ ਪਿਆਰ ਜਿਹੜੇ ਬੱਚਿਆਂ ਨੂੰ ਦਿਲ ਦਾ,
ਮਾਣ-ਸਤਿਕਾਰ ਬਹੁਤਾ ਉਨ੍ਹਾਂ ਤਾਈਂ ਮਿਲਦਾ।
ਬੀਤੇ ਕੋਲੋਂ ਸਿੱਖਿਆ ਲੈ ਭਵਿੱਖ ਸਵਾਰਿਓ,
ਵਧਾਈ ਨਵੇਂ ਸਾਲ ਦੀ—————।

ਨਰਾਜ਼ਗੀ ਭੁਲਾਉਣੀ ਜਿਵੇਂ ਰੇਤ ਉਤੇ ਲਿਖਿਆ,
ਨੇਕੀ ਰੱਖੋ ਯਾਦ ਖੁਰਮਣੀਆਂ ਦੀ ਇਹ ਸਿੱਖਿਆ।
ਪੱਥਰ `ਤੇ ਲਕੀਰ ਵਾਂਗ ਮਨ `ਤੇ ਉਕਾਰਿਓ,
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਵਿਤਾ : 3112202502

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।ਮੋ-9855512677

Check Also

ਵਿਧਾਇਕ ਟੌਂਗ ਨੇ ਆਵਾਸ ਯੋਜਨਾ ਤਹਿਤ 95 ਪਰਿਵਾਰਾਂ ਨੂੰ ਕਰੀਬ 2 ਕਰੋੜ 37 ਲੱਖ ਦੀ ਵੰਡੀ ਰਾਸ਼ੀ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਨਿਊਜ਼) – ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ …