ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਵਾਰਡ ਨੰਬਰ 55 ਅਤੇ 56 ਵਿੱਚ ਰੇਤ ਸੀਮੈਂਟ ਅਤੇ
ਬਜ਼ਰੀ ਨਾਲ਼ ਬਣਨ ਵਾਲੇ ਬਾਜ਼ਾਰਾਂ ਅਤੇ ਗਲੀਆਂ ਦੀ ਉਸਾਰੀ ਦਾ ਉਦਘਾਟਨ ਕੀਤਾ।ਵਿਧਾਇਕ ਡਾ. ਗੁਪਤਾ ਨੇ ਵਾਰਡ ਨੰਬਰ 63 ਦੇ ਸੁਅਰ ਮੰਡੀ ਖੇਤਰ ਵਿੱਚ ਇੱਕ ਨਵੇਂ ਟਿਊਬਵੈਲ ਦੀ ਉਸਾਰੀ ਦੀ ਵੀ ਸ਼ੁਰੂਆਤ ਕੀਤੀ ਕੀਤੀ।ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਾਰੇ ਛੋਟੇ ਬਾਜ਼ਾਰ ਅਤੇ ਗਲੀਆਂ ਆਰ.ਐਮ.ਸੀ ਅਤੇ ਕੰਕਰੀਟ ਦੇ ਫਰਸ਼ ਨਾਲ ਬਣਾਈਆਂ ਜਾ ਰਹੀਆਂ ਹਨ।ਇਨ੍ਹਾਂ ਖੇਤਰਾਂ ਦੀਆਂ ਗਲੀਆਂ ਦੀ ਲੰਬੇ ਸਮੇਂ ਤੋਂ ਮੁਰੰਮਤ ਨਹੀਂ ਕੀਤੀ ਗਈ ਸੀ, ਜਿਸ ਕਾਰਨ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਨਿਰਮਾਣ ਪੰਜਾਬ ਸਰਕਾਰ ਦੀ “ਰੰਗਲਾ ਪੰਜਾਬ ਵਿਕਾਸ ਯੋਜਨਾ” ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ਼ਾਂ ਲਈ 5 ਕਰੋੜ ਮਨਜ਼ੂਰ ਕੀਤੇ ਹਨ।ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 63 ਦੇ ਸੂਅਰ ਮੰਡੀ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਸੀ।ਸ਼ਿਕਾਇਤਾਂ ਤੋਂ ਬਾਅਦ, ਅੱਜ ਇੱਕ ਨਵਾਂ ਟਿਊਬਵੈਲ ਬਣਾਉਣ ਦਾ ਕੰਮ ਸ਼ੂਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਟਿਊਬਵੈਲ ਅਗਲੇ 20 ਦਿਨਾਂ ਦੇ ਅੰਦਰ ‘ਚ ਚਾਲੂ ਹੋ ਜਾਵੇਗਾ।ਸਰਦੀਆਂ ਦੀ ਸ਼ੁਰੂਆਤ ਕਾਰਨ, ਪ੍ਰੀਮਿਕਸ ਪਲਾਂਟ ਬੰਦ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਪ੍ਰੀਮਿਕਸ ਸੜਕ ਨਿਰਮਾਣ ਅਗਲੇ ਸਾਲ ਮਾਰਚ ਵਿੱਚ ਸ਼ੁਰੂ ਹੋਵੇਗਾ।
ਇਸ ਮੌਕੇ ਡਿਪਟੀ ਅਨੀਤਾ ਰਾਣੀ ਦੇ ਪੁੱਤਰ ਤਰੁਣਬੀਰ ਕੈਂਡੀ, ਕੌਂਸਲਰ ਵਿੱਕੀ ਦੱਤਾ, ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ਼ ਰਿਸ਼ੀ ਕਪੂਰ, ਪੀ.ਏ ਸੁਦੇਸ਼ ਕੁਮਾਰ, ਸੁਭਾਸ਼ ਕੁਮਾਰ, ਪਾਰਟੀ ਦੇ ਵਲੰਟੀਅਰ, ਨਗਰ ਨਿਗਮ ਦੇ ਐਸ.ਡੀ.ਓ ਗੁਰਪ੍ਰੀਤ ਸਿੰਘ, ਐਸ.ਡੀ.ਓ ਅਸ਼ੋਕ ਕੁਮਾਰ ਅਤੇ ਇਲਾਕੇ ਦੇ ਲੋਕ ਮੌਜ਼ੂਦ ਸਨ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media