ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਵਾਰਡ ਨੰਬਰ 44 ਈਸ਼ਵਰ ਨਗਰ (ਘੁੱਲੇ ਵਾਲੀ ਗਲੀ) ਅਤੇ ਵਾਰਡ ਨੰਬਰ 45 ਮੁਰੱਬੇ ਵਾਲੀ ਗਲੀ, ਟਾਵਰ ਦੇ ਕੋਲ
ਢੱਕਾ ਕਲੋਨੀ ਵਿੱਚ ਸੜਕਾਂ ਬਣਾਉਣ ਦੇ ਕਾਰਜ਼ਾਂ ਦਾ ਉਦਘਾਟਨ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਕੀਤਾ ਗਿਆ। ਉਦਘਾਟਨ ਸਮਾਰੋਹ ਦੌਰਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਹਲਕਾ ਦੱਖਣੀ ਅੰਮ੍ਰਿਤਸਰ ਦੇ ਹਰ ਵਾਰਡ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।ਨਵੀਆਂ ਬਣਨ ਵਾਲੀਆਂ ਸੜਕਾਂ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ ਅਤੇ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਵਿਕਾਸ ਕਾਰਜ਼ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ।ਮੈਡਮ ਸੁਨੀਤਾ (ਹਲਕਾ ਦੱਖਣੀ ਮਹਿਲਾ ਵਿੰਗ ਕੋਰਡੀਨੇਟਰ) ਅਤੇ ਮੈਡਮ ਜਗਦੀਪ ਕੋਰ (ਬਲਾਕ ਕੋਰਡੀਨੇਟਰ ਮਹਿਲਾ ਵਿੰਗ) ਨੇ ਕਿਹਾ ਕਿ ਵਿਕਾਸ ਕਾਰਜ਼ਾਂ ਵਿੱਚ ਇਸਰੀਆਂ ਦੀ ਭੂਮਿਕਾ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜ਼ੀਹੀ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ।ਮੀਡੀਆ ਵਿੰਗ ਵੱਲੋਂ ਗੁਰਪ੍ਰੀਤ ਸਿੰਘ (ਹਲਕਾ ਇੰਚਾਰਜ), ਰਵੀ (ਬਲੋਾ ਇੰਚਾਰਜ਼), ਬਬਲੂ (ਬਲਾਕ ਇੰਚਾਰਜ਼) ਸਮੇਤ ਬਲਾਕ ਇੰਚਾਰਜ਼ ਜਸਪਾਲ ਸਿੰਘ ਭੁੱਲਰ, ਰਵੀਸ਼ੇਰ ਸਿੰਘ, ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਭਾਲੂ ਵੀ ਮੌਜ਼ੂਦ ਰਹੇ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media