ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੇ ਅਦੇਸ਼ਾਂ ਅਨੁਸਾਰ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ
ਰੋਹਿਤ ਗੁਪਤਾ ਵਲੋਂ ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਚੋਣ ਕਾਨੂੰਗੋਜ ਨਾਲ ਫਾਰਮ 6-7-8 ਅਤੇ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੀ ਪੈਡੈਂਸੀ ਸਬੰਧੀ ਗੂਗਲਮੀਟ ਕੀਤੀ ਗਈ।ਜਿਸ ਵਿੱਚ ਹਰੇਕ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਆਗਾਮੀ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਲਈ ਤਿਆਰ ਰਹਿਣ ਲਈ ਕਿਹਾ ਅਤੇ ਇਸ ਦੇ ਮੱਦੇਨਜ਼ਰ ਸਾਲ 2003 ਦੇ ਵੋਟਰਾਂ ਦੀ ਸਾਲ 2025 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।ਵਧੀਕ ਜਿਲ੍ਹਾ ਚੋਣ ਅਫਸਰ ਰੋਹਿਤ ਗੁਪਤਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੇ ਕੰਮ ਨੂੰ ਰਿਵਿਊ ਕਰਨ ਲਈ ਮਿਤੀ 05.01.2026 ਅਤੇ 06.01.2026 ਨੂੰ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਨਾਲ ਇੱਕ ਮੀਟਿੰਗ ਰੱਖੀ ਗਈ ਹੈ।ਇਸ ਲਈ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੇ ਕੰਮ ਦੇ ਬੈਕਲਾਗ ਨੂੰ ਹਰ ਹਾਲਤ ਵਿੱਚ 04.01.2026 ਤੋਂ ਪਹਿਲਾਂ ਪਹਿਲਾਂ ਕਲੀਅਰ ਕਰਨ ਦੀ ਹਦਾਇਤ ਕੀਤੀ ਗਈ।ਉਹਨਾ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਬੀ.ਐਲ.ਓ ਰਾਹੀਂ ਬੀ.ਐਲ.ਓ ਐਪ ਵਿੱਚ ਵੋਟਰਾਂ ਦੇ ਵੇਰਵੇ ਅਪਡੇਟ ਕਰਨ ਲਈ ਵੀ ਕਿਹਾ ਗਿਆ।
ਇਸ ਮੀਟਿੰਗ ਵਿੱਚ ਵਧੀਕ ਜਿਲ੍ਹਾ ਚੋਣ ਅਫ਼ਸਰ ਰੋਹਿਤ ਗੁਪਤਾ ਤੋਂ ਇਲਾਵਾ ਜਿਲ੍ਹੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਇੰਦਰਜੀਤ ਸਿੰਘ ਚੋਣ ਤਹਿਸੀਲਦਾਰ, ਪਰਕੀਰਤ ਸਿੰਘ ਚੋਣ ਕਾਨੂੰਗੋ, ਅਮਨਦੀਪ ਸਿੰਘ ਅਸਿਸਟੈਂਟ ਟੈਕਨੀਕਲ ਹਾਜ਼ਰ ਸਨ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media