Tuesday, March 10, 2026

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ ਨੂੰ ਸਸ਼ਕਤ ਬਣਾਉਣਾ, ਭਾਰਤ ਨੂੰ ਅਮੀਰ ਬਣਾਉਣਾ: ਕਾਨੂੰਨੀ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਯੂਨੀਵਰਸਿਟੀ ਦੇ ਕਾਨੂੰਨੀ ਵਿਗਿਆਨ ਫੈਕਲਟੀ ਡੀਨ ਡਾ. ਜਸਪਾਲ ਸਿੰਘ ਨੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਦਾ ਉਦੇਸ਼ ਨੌਜਵਾਨ ਔਰਤਾਂ ਲਈ ਲਿੰਗ ਸਮਾਨਤਾ, ਵਿੱਤੀ ਸੁਤੰਤਰਤਾ ਅਤੇ ਕਾਨੂੰਨੀ ਅਧਿਕਾਰਾਂ ’ਤੇ ਸੰਵਾਦ ਨੂੰ ਉਤਸ਼ਾਹਿਤ ਕਰਨਾ ਸੀ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ’ਚ ਮਹਿਮਾਨ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਹਾਇਕ ਪ੍ਰੋਫੈਸਰ ਡਾ. ਅਰਨੀਤ ਕੌਰ ਨੇ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਸੈਮੀਨਾਰ ਦਾ ਉਦੇਸ਼ ਡਾ. ਅਰਨੀਤ ਕੌਰ ਨੇ ਸਮਕਾਲੀ ਸਮਾਜ ’ਚ ਪੇਸ਼ੇਵਰ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੇ ਆਤਮਵਿਸ਼ਵਾਸ ਅਤੇ ਗਿਆਨ ਨਾਲ ਮਹਿਲਾ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣਾ ਹੈ।ਡਾ. ਅਰਨੀਤ ਕੌਰ ਨੇ ਘਰੇਲੂ ਅਤੇ ਪੇਸ਼ੇਵਰ ਖੇਤਰਾਂ ’ਚ ਲਿੰਗ-ਪ੍ਰਤੀਬੰਧਿਤ ਭੂਮਿਕਾਵਾਂ ਨੂੰ ਤੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਇਸ ਮੌਕੇ ਸਕੂਲ ਆਫ਼ ਲਾਅ ਮੁਖੀ ਡਾ. ਗੁਨੀਸ਼ਾ ਸਲੂਜਾ ਵੱਲੋਂ ਧੰਨਵਾਦ ਕੀਤਾ ਗਿਆ।

Check Also

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਵਿੱਚ ਡਾ. ਸਰਬਜੀਤ ਸਿੰਘ ਨੂੰ ਹਮਾਇਤ ਦੇਣ ਦੀ ਅਪੀਲ

ਅੰਮ੍ਰਿਤਸਰ, 10 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ 15 ਮਾਰਚ ਨੂੰ …