Friday, March 20, 2026

ਵਿੱਛੜ ਚੁੱਕੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ 26ਵਾਂ ਰਾਸ਼ਟਰੀ ਰੰਗਮੰਚ ਉਤਸਵ 2026 – ਕੇਵਲ ਧਾਲੀਵਾਲ

ਅੰਮ੍ਰਿਤਸਰ, 20 ਮਾਰਚ (ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ), ਭਾਸ਼ਾ ਵਿਭਾਗ ਪੰਜਾਬ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 10 ਰੋਜ਼ਾ 26 ਵਾਂ ਰਾਸ਼ਟਰੀ ਰੰਗਮੰਚ ਉਤਸਵ 21 ਤੋਂ 30 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਵਿੱਚ ਭਾਰਤ ਦੀਆਂ ਵੱਖ-ਵੱਖ ਪ੍ਰਸਿੱਧ ਨਾਟ ਸੰਸਥਾਵਾਂ ਆਪਣੇ ਨਾਟਕ ਪੇਸ਼ ਕਰਨਗੀਆਂ।ਇਸ 10 ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ 21 ਮਾਰਚ ਮੰਚ ਰੰਗਮੰਚ ਦੀ ਟੀਮ ਵੱਲੋਂ ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਪੇਸ਼ ਕੀਤਾ ਜਾਵੇਗਾ।22 ਮਾਰਚ ਨੂੰ ਮੰਚ-ਰੰਗਮੰਚ ਦੀ ਟੀਮ ਵੱਲੋਂ ਡਾ. ਅਮਰਜੀਤ ਗਰੇਵਾਲ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘1675’ ਦਾ ਮੰਚਣ ਕੀਤਾ ਜਾਵੇਗਾ।23 ਮਾਰਚ ਨੂੰ ਅਦਾਕਾਰ ਮੰਚ ਮੋਹਾਲੀ ਦੀ ਟੀਮ ਵੱਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ ਮੰਚਣ ਕੀਤਾ ਜਾਵੇਗਾ।24 ਮਾਰਚ ਨੂੰ ਸੁਚੇਤਕ ਰੰਗਮੰਚ ਮੋਹਾਲੀ ਦੀ ਟੀਮ ਵੱਲੋਂ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਤ ਕੀਤਾ ਨਾਟਕ ‘ਖਿੜਦੇ ਰਹਿਣ ਗੁਲਾਬ’ ਦਾ ਮੰਚਣ ਕੀਤਾ ਜਾਵੇਗਾ।25 ਮਾਰਚ ਨੂੰ ਨਟਰੰਗ ਜੰਮੂ ਦੀ ਟੀਮ ਵੱਲੋਂ ਬਲਵੰਤ ਠਾਕੁਰ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਨਾਟਕ ‘ਆਪ ਹਮਾਰੇ ਹੈ ਕੋਣ’ ਦਾ ਮੰਚਣ ਕੀਤਾ ਜਾਵੇਗਾ।26 ਮਾਰਚ ਨੂੰ ਹਿਮਾਚਲ ਕਲਚਰਲ ਰਿਸ਼ਰਚ ਸੈਂਟਰ ਤੇ ਨਾਟਯ ਰੰਗਮੰਡਲ ਦੀ ਟੀਮ ਵੱਲੋਂ ਕ੍ਰਿਸ਼ਨਾ ਸੋਬਤੀ ਦਾ ਲਿਖਿਆ ਅਤੇ ਸੀਮਾ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਏ ਲੜਕੀ’ ਦਾ ਮੰਚਣ ਕੀਤਾ ਜਾਵੇਗਾ।27 ਮਾਰਚ ਨੂੰ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਮਨਿੰਦਰ ਕਾਂਗ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਭਾਰ’ ਦਾ ਮੰਚਣ ਕੀਤਾ ਜਾਵੇਗਾ।27 ਮਾਰਚ ਨੂੰ ‘ਵਿਸ਼ਵ ਰੰਗਮੰਚ ਦਿਵਸ’ ਦੇ ਮੌਕੇ ’ਤੇ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ‘ਸ੍ਰੀ ਜਤਿੰਦਰ ਬਰਾੜ ਯਾਦਗਾਰੀ ਰੰਗਮੰਚ’ ਸਨਮਾਨ ਦਿੱਤਾ ਜਾਵੇਗਾ।28 ਮਾਰਚ ਨੂੰ ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਦੀ ਟੀਮ ਵੱਲੋਂ ਨਵਤੇਜ ਸਿੰਘ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਦਾ ਲਿਖਿਆ ਨਾਟਕ ‘ਜ਼ਿੰਦਗੀ ਦੇ ਰੰਗ’ ਦਾ ਮੰਚਣ ਕੀਤਾ ਜਾਵੇਗਾ।29 ਮਾਰਚ ਨੂੰ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਨਿਰਮਲ ਵਰਮਾ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਧੂਪ ਕਾ ਏਕ ਟੁਕੜਾ’ ਦਾ ਮੰਚਣ ਕੀਤਾ ਜਾਵੇਗਾ।ਰੰਗਮੰਚ ਉਤਸਵ ਦੇ ਆਖ਼ਰੀ ਦਿਨ ਅਨੁਸ਼ਠਾਨ ਸੰਨਕ੍ਰਿਤਿਕ ਸੰਸਥਾਨ ਮੁੰਬਈ ਦੀ ਟੀਮ ਵੱਲੋਂ ਵਿਜੇ ਪੰਡਿਤ ਦਾ ਲਿਖਿਆ ਅਤੇ ਪ੍ਰੋ. ਦੇਵਿੰਦਰਾ ਰਾਜ ਅੰਕੁਰ ਨਿਰਦੇਸ਼ਤ ਕੀਤਾ ਨਾਟਕ ‘ਜੋਗੀਆ ਰਾਗ’ ਦਾ ਮੰਚਣ ਕੀਤਾ ਜਾਵੇਗਾ।
ਇਹ 10 ਰੋਜ਼ਾ ਰਾਸ਼ਟਰੀ ਰੰਗਮੰਚ ਉਤਸਵ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਹਰ ਰੋਜ਼ ਸ਼ਾਮ 6.30 ਵਜੇ ਮੰਚਣ ਕੀਤਾ ਜਾਵੇਗਾ।ਸਾਰੇ ਨਾਟ ਬਿਨ੍ਹਾਂ ਕਿਸੇ ਪਾਸ ਤੇ ਟਿਕਟ ਦੇ ਮੁਫ਼ਤ ਵਿਖਾਏ ਜਾਣਗੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …