Thursday, May 7, 2026

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵੱਲੋਂ ਕਰਵਾਏ ਗਏ ਟੈਕ ਊਰਜਾ-2026’ ਦੋ ਰੋਜ਼ਾ ਤਕਨੀਕੀ ਮੇਲੇ ਦੌਰਾਨ ਵੱਖ-ਵੱਖ ਸਰਗਰਮੀਆਂ ’ਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਨਾਮ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਜਿੱਥੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕੀਤੀ, ਉਥੇ ਉਨ੍ਹਾਂ ਨੂੰ ਭਵਿੱਖ ’ਚ ਵੀ ਅਜਿਹੀਆਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਤਕਨੀਕੀ ਗਿਆਨ, ਨਵਚੇਤਨਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ।ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਇਨਾਮ ਆਪਣੇ ਨਾਮ ਕੀਤੇ।ਉਨ੍ਹਾਂ ਕਿਹਾ ਕਿ ਬੀ.ਐਸ.ਸੀ.(ਐਨ) ਪਹਿਲਾਂ ਅਤੇ ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੇ ਬੀ.ਜੀ.ਐਮ.ਆਈ ਈ-ਸਪੋਰਟਸ ’ਚ ਦੂਜਾ ਸਥਾਨ ਅਤੇ ਕੈਸ਼ ਇਨਾਮ ਪ੍ਰਾਪਤ ਕੀਤਾ।ਜੀ.ਐਨ.ਐਮ. ਤੀਜਾ ਦੀਆਂ ਵਿਦਿਆਰਥਣਾਂ ’ਚੋਂ ਅਭੀਤਾ ਨੇ ਸੋਲੋ ਸਿੰਗਿੰਗ ’ਚ ਤੀਜਾ, ਤਾਨੀਆ ਸ਼ਰਮਾ ਅਤੇ ਯਸ਼ਵਿੰਦਰ ਕੌਰ ਨੇ ਮੌਕਟੇਲ ਮੇਕਿੰਗ ’ਚ ਦੂਜਾ ਅਤੇ ਹਰਜੋਤ, ਨਵਨੀਤ ਅਤੇ ਉਨ੍ਹਾਂ ਦੀ ਟੀਮ ਨੇ ਵਾਈਟਲ ਮੋਨੀਟਰਿੰਗ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਰਜਿੰਦਰ ਅਤੇ ਗੁਰਪ੍ਰੀਤ ਨੇ ਫਲੇਮ ਕੁਕਿੰਗ ’ਚ ਤੀਜਾ, ਬੀ.ਐਸ.ਸੀ ਤੀਜਾ ਸਮੈਸਟਰ ਦੀਆਂ ਵਿਦਿਆਰਥਣਾਂ ਹਰਨੂਰ ਅਤੇ ਕੋਮਲ ਨੇ ਫਲੇਮ ਕੁਕਿੰਗ ’ਚ ਤੀਜਾ, ਕੁਸੁਮ ਅਤੇ ਰਵਨੀਤ ਕੌਰ ਨੇ ਬੈਸਟ ਆਊਟ ਆਫ਼ ਵੇਸਟ’ ਗਤੀਵਿਧੀ ’ਚ ਦੂਜਾ ਸਥਾਨ ਪਾਪਤ ਕੀਤਾ ਇਸੇ ਤਰ੍ਹਾਂ ਪ੍ਰਿੰਸ ਨੇ ਈ-ਪੱਜਲ ਮੁਕਾਬਲੇ ’ਚ ਤੀਜਾ, ਜੀ.ਐਨ.ਐਮ ਤੀਜਾ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਅਤੇ ਹਰਜੋਤ ਕੌਰ ਨੇ ਟੋਵਲ ਆਰਟ ’ਚ ਦੂਜਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਡਾ. ਅਮਨਪ੍ਰੀਤ ਕੌਰ ਨੇ ਕਲਚਰਲ ਕਮੇਟੀ ਦੇ ਇੰਚਾਰਜ਼ ਸ਼ਿਵਾਨੀ ਅਤੇ ਸਿਮਰਨਜੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ‘ਗ.ਸ. ਨਕਸ਼ਦੀਪ ਪੰਜਕੋਹਾ ਦੀ ਸਾਹਿਤਕ ਦੇਣ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਗ.ਸ. ਨਕਸ਼ਦੀਪ ਪੰਜਕੋਹਾ ਦੀ ਸਾਹਿਤਕ …