Saturday, August 22, 2026

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਭਾਰਤੀ ਯੋਗ ਸੰਸਥਾਨ ਵਲੋਂ ਇਥੇ ਇਤਿਹਾਸਿਕ ਕੰਪਨੀ ਬਾਗ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਸਮਾਗਮ ਕੀਤਾ ਗਿਆ, ਜਿਥੇ ਲੋਕਾਂ ਨੂੰ ਯੋਗ ਅਭਿਆਸ ਅਤੇ ਪ੍ਰਾਣਾਯਾਮ ਕਰਵਾਇਆ ਗਿਆ।ਇਸ ਤੋਂ ਇਲਾਵਾ ਯੋਗ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ।
ਸੰਸਥਾਨ ਦੇ ਬਾਨੀ ਸਵਰਗੀ ਪ੍ਰਕਾਸ਼ ਲਾਲ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਗਾਇਤਰੀ ਮੰਤਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਯੋਗ ਮਾਹਰਾ ਵੱਲੋਂ ਖੜੇ ਹੋ ਕੇ, ਬੈਠ ਕੇ ਅਤੇ ਲੇਟ ਕੇ ਕਰਨ ਵਾਲੇ ਵੱਖ ਵੱਖ ਯੋਗ ਆਸਨਾਂ ਦਾ ਅਭਿਆਸ ਕਰਵਾਇਆ ਗਿਆ।ਬੀ.ਵਾਈ.ਐਸ ਦੇ ਸੂਬਾ ਆਗੂ ਸਤੀਸ਼ ਮਹਾਜਨ ਨੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਜਾਣਕਾਰੀ ਦਿੱਤੀ ਅਤੇੇ ਲੋਕਾਂ ਨੂੰ ਰੋਜ਼ ਯੋਗ ਅਭਿਆਸ ਕਰਨ ਦੀ ਪ੍ਰੇਰਨਾ ਦਿੱਤੀ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ਼੍ਰੀਮਤੀ ਸਵਰਾਜ ਗਰੋਵਰ ਨੇ ਯੋਗ ਦੀ ਜੀਵਨ ਵਿੱਚ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਿਆ।ਸੰਸਥਾਨ ਦੇ ਅਧਿਕਾਰੀ ਸੁਨੀਲ ਕਪੂਰ ਤੇ ਹੋਰ ਵੀ ਹਾਜ਼ਰ ਰਹੇ।
ਬੀ.ਵਾਈ.ਐਸ ਦੇ ਅਧਿਕਾਰੀ ਮਨਮੋਹਨ ਕਪੂਰ, ਮਾਸਟਰ ਮੋਹਨ ਲਾਲ, ਪ੍ਰਮੋਦ ਸੋਢੀ, ਗਿਰਧਾਰੀ ਲਾਲ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ 10 ਥਾਵਾਂ ਤੋ ਇਲਾਵਾ ਅਟਾਰੀ ਸਰਹੱਦ, ਖਾਲਸਾ ਕਾਲਜ ਕੈਂਪਸ ਅਤੇ ਇਨਕਮ ਟੈਕਸ ਦਫਤਰ ਕੈਂਪਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਸਮਾਗਮ ਕੀਤੇ ਗਏ।
ਦੱਸਣਯੋਗ ਹੈ ਕਿ ਬੀ.ਵਾਈ.ਐਸ ਵੱਲੋਂ ਭਾਰਤ ਵਿੱਚ ਵੱਖ-ਵੱਖ 23 ਸੂਬਿਆਂ ਵਿੱਚ ਲਗਭਗ 4500 ਤੋਂ ਵੱਧ ਅਤੇ ਭਾਰਤ ਤੋਂ ਬਾਹਰ ਕਈ ਹੋਰ ਮੁਲਕਾਂ ਵਿੱਚ ਮੁਫਤ ਯੋਗ ਕੇਂਦਰ ਚਲਾਏ ਜਾ ਰਹੇ ਹਨ।ਅੰਮ੍ਰਿਤਸਰ ਵਿੱਚ ਲਗਭਗ 60 ਤੋਂ ਵੱਧ ਅਜਿਹੇ ਕੇਂਦਰ ਚੱਲ ਰਹੇ ਹਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …