Saturday, September 5, 2026

ਨਸ਼ਿਆਂ ਖਿਲਾਫ ਅੰਮ੍ਰਿਤਸਰ ‘ਚ ਕਾਂਗਰਸ ਦੀ ਲਲਕਾਰ ਰੈਲੀ ਸਬੰਧੀ ਮੀਟਿੰਗ

PPN2001201507

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਨਸ਼ੇਆਂ ਦੇ ਸਬੰਧ ਵਿੱਚ 24 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਕਾਂਗਰਸ ਪਾਰਟੀ ਦੀ ਲਲਕਾਰ ਰੈਲੀ ਦੇ ਸਬੰਧ ਚ ਨੇੜਲੇ ਪਿੰਡ ਪਾਕਾਂ ‘ਚ ਵਿਰਸਾ ਸਿੰਘ ਦੇ ਘਰ ਮੀਟਿੰਗ ਹੋਈ। ਇਹ ਮੀਟਿੰਗ ਹਲਕਾ ਜਲਾਲਾਬਾਦ ਇੰਚਾਰਜ ਮਲਕੀਤ ਸਿੰਘ ਹੀਰਾ ਦੀ ਮੋਜੂਦਗੀ ਚ ਹੋਈ।ਜਿਸ ਵਿੱਚ ਉਹਨਾਂ ਵੱਲੋਂ ਮੀਟਿੰਗ ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਰਕਰਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਨੂੰ ਇਸ ਨਸ਼ੇਆਂ ਬਾਬਤ ਕੀਤੀ ਜਾ ਰਹੀ ਲਲਕਾਰ ਰੈਲੀ ਚ ਵੱਧ ਤੋਂ ਵੱਧ ਪਹੁੰਚਣ ਲਈ ਕਿਹਾ। ਇਸ ਮੋਕੇ ਜਤਿੰਦਰ ਸਿੰਘ ਮਾਨ ਚੱਕ ਜਾਨੀਸਰ, ਰੂਬੀ ਗਿੱਲ ਯੂਥ ਆਗੂ, ਰੇਸ਼ਮ ਸਿੰਘ ਐਕਸ ਮੈਂਬਰ, ਲੱਖਵਿੰਦਰ ਸਿੰਘ, ਮੁਖਤਿਆਰ ਸਿੰਘ, ਭਗਤ ਸਿੰਘ, ਸ਼ਿੰਗਾਰਾ ਸਿੰਘ, ਕੁਲਵੰਤ ਸਿੰਘ, ਗੁਲਜਾਰ ਸਿੰਘ, ਕਿੱਕਰ ਸਿੰਘ, ਐਕਸ ਸਰਪੰਚ ਪਿੱਪਲ ਸਿੰਘ ਚੱਕ ਮੋਚਣ ਵਾਲਾ ਆਦਿ ਹਾਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply