ਅੰਮ੍ਰਿਤਸਰ, 8 ਸਤੰਬਰ (ਦੀਪ ਦਵਿੰਦਰ ਸਿੰਘ) – ਏਟ ਰਸ ਪਲੇਅਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੇ ਨਾਟਕ
‘ਮਿਰਜ਼ਾ ਸਾਹਿਬਾਂ’ ਦੀ ਸ਼ਾਨਦਾਰ ਪੇਸ਼ਕਾਰੀ ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤੀ ਗਈ।ਨਾਟਕ ਦਾ ਨਿਰਦੇਸ਼ਨ ਨੌਜਵਾਨ ਨਿਰਦੇਸ਼ਕ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਇਸ ਪੇਸ਼ਕਾਰੀ ਵਿੱਚ ਬਰਟੋਲਟ ਬ੍ਰੇਖ਼ਤ ਦੀ ਦੀਆਂ ਤਕਨੀਕਾਂ ਦਾ ਰਚਨਾਤਮਕ ਪ੍ਰਯੋਗ ਕਰਦਿਆਂ ਲੋਕ-ਗਾਥਾ ਨੂੰ ਇੱਕ ਨਵੇਂ ਅਤੇ ਸਮਕਾਲੀ ਰੰਗਮੰਚੀ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਦੇ ਨਾਲ ਹੀ ਉਹਨਾਂ ਇਸ ਨਾਟਕ ਨੂੰ ਅਜੋਕੇ ਸਮੇਂ ਨਾਲ ਜੋੜਦੇ ਹੋਏ ਮੁਹੱਬਤ ਦਾ ਸੁਨੇਹਾ ਦਿੱਤਾ।
‘ਮਿਰਜ਼ਾ ਸਾਹਿਬਾਂ’ ਦੀ ਸ਼ਾਨਦਾਰ ਪੇਸ਼ਕਾਰੀ ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤੀ ਗਈ।ਨਾਟਕ ਦਾ ਨਿਰਦੇਸ਼ਨ ਨੌਜਵਾਨ ਨਿਰਦੇਸ਼ਕ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਇਸ ਪੇਸ਼ਕਾਰੀ ਵਿੱਚ ਬਰਟੋਲਟ ਬ੍ਰੇਖ਼ਤ ਦੀ ਦੀਆਂ ਤਕਨੀਕਾਂ ਦਾ ਰਚਨਾਤਮਕ ਪ੍ਰਯੋਗ ਕਰਦਿਆਂ ਲੋਕ-ਗਾਥਾ ਨੂੰ ਇੱਕ ਨਵੇਂ ਅਤੇ ਸਮਕਾਲੀ ਰੰਗਮੰਚੀ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਦੇ ਨਾਲ ਹੀ ਉਹਨਾਂ ਇਸ ਨਾਟਕ ਨੂੰ ਅਜੋਕੇ ਸਮੇਂ ਨਾਲ ਜੋੜਦੇ ਹੋਏ ਮੁਹੱਬਤ ਦਾ ਸੁਨੇਹਾ ਦਿੱਤਾ।ਨਾਟਕ ਵਿੱਚ ਮਿਰਜ਼ੇ ਦੀ ਭੂਮਿਕਾ ਗੁਰਦਿੱਤਪਾਲ ਸਿੰਘ, ਸਾਹਿਬਾਂ ਦੀ ਭੂਮਿਕਾ ਅਕਸ਼ਿਤਾ, ਅਤੇ ਖੀਵੇ ਖ਼ਾਨ ਦੀ ਭੁਮਿਕਾ ਜਸਵੰਤ ਸਿੰਘ ਨੇ ਨਿਭਾਈ।ਸੀਨੀਅਰ ਰੰਗਮੰਚ ਅਦਾਕਾਰਾ ਤੇ ਮਸ਼ਹੁਰ ਸੋਸ਼ਲ ਮੀਡੀਆ ਇਨਫਲੂਐਂਸਰ ਮੰਦੀਪ ਕੌਰ ਨੇ ਸਾਹਿਬਾਂ ਦੀ ਮਾਂ ਦਾ ਮਹੱਤਵਪੂਰਨ ਕਿਰਦਾਰ ਨਿਭਾਅ ਕੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ।ਨਿਸ਼ਾਨ ਸ਼ੇਰਗਿੱਲ ਨੇ ਵੱਖ-ਵੱਖ ਭੁਮਿਕਾਵਾਂ ਰਾਹੀਂ ਨਾਟਕ ਨੂੰ ਪ੍ਰਭਾਵਸ਼ਾਲੀ ਬਣਾਇਆ।ਇਸ ਤੋਂ ਇਲਾਵਾ ਰੌਬਿਨ ਸਿੰਘ, ਕਵਲ ਬਾਜਵਾ, ਸੁਮਨ ਸਿੰਘ, ਗੁਰਲੀਨ ਕੌਰ, ਕੋਹਿਮਾ, ਦਿਸ਼ਾ ਤੇ ਸਰਤਾਜ ਸਿੰਘ ਨੇ ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ।
ਨਾਟਕ ਦੀ ਪੇਸ਼ਕਾਰੀ ਵਿੱਚ ਸੰਗੀਤ ਅਤੇ ਗਾਇਕੀ ਨੇ ਵਿਸ਼ੇਸ਼ ਮਾਹੌਲ ਸਿਰਜਿਆ।ਕੁਸ਼ਾਗਰ ਕਾਲੀਆ, ਪ੍ਰਭਦੀਪ ਸਿੰਘ ਸੰਘਾ ਅਤੇ ਆਕਾਸ਼ਦੀਪ ਸਿੰਘ ਦੇ ਸੰਗੀਤਕ ਯੋਗਦਾਨ ਨੇ ਪੇਸ਼ਕਾਰੀ ਵਿੱਚ ਹੋਰ ਰੰਗ ਭਰੇ।ਰੌਸ਼ਨੀ ਪ੍ਰਬੰਧ ਅਤੇ ਪੂਰੀ ਟੀਮ ਦੀ ਗਾਈਡੈਂਸ ਵਿੱਚ ਵਿਸ਼ੂ ਸ਼ਰਮਾ ਦਾ ਮਹੱਤਵਪੂਰਨ ਸਹਿਯੋਗ ਰਿਹਾ।ਨੌਜਵਾਨ ਕਲਾਕਾਰਾਂ ਦੀ ਊਰਜਾ, ਪ੍ਰਭਾਵਸ਼ਾਲੀ ਅਦਾਕਾਰੀ, ਸੁੰਦਰ ਸੰਗੀਤ ਅਤੇ ਬ੍ਰੇਖ਼ਤੀਆ ਰੰਗਮੰਚੀ ਤਕਨੀਕਾਂ ਦੇ ਸੁਮੇਲ ਨੇ ਦਰਸ਼ਕਾਂ ਨੂੰ ਪੰਜਾਬ ਦੀ ਇਸ ਪ੍ਰਸਿੱਧ ਲੋਕ-ਗਾਥਾ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦਾ ਮੌਕਾ ਦਿੱਤਾ।ਪੇਸ਼ਕਾਰੀ ਦੇ ਅੰਤ ਵਿੱਚ ਦਰਸ਼ਕਾਂ ਵੱਲੋਂ ਕਲਾਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਮੁੱਚੀ ਟੀਮ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ।
Punjab Post Daily Online Newspaper & Print Media