
ਛੇਹਰਟਾ, 20 ਜਨਵਰੀ (ਕੁਲਦੀਪ ਸਿੰਘ ਨੋਬਲ) – ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ (ਮੁਹਾਲੀ) ਸ਼੍ਰੀ ਪਰਦੀਪ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਅਤੇ ਜਿਲਾ ਸਿੱਖਿਆ ਅਫਸਰ (ਸ.ਸ) ਅਤੇ ਜਿਲਾ ਸਾਇੰਸ ਸੁਪਰਵਾਇਜਰ ਦੀ ਰੇਖ ਦੇਖ ਵਿਚ ਦੋ ਦਿਨਾਂ ਸਾਇੰਸ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਸੁਰੂ ਕਰਵਾਇਆ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜੋ ਸਵੱਛ ਭਾਰਤ ਦਾ ਸੁਪਨਾ ਵੇਖਿਆ ਹੈ, ਉਸ ਨੂੰ ਵਿਦਿਆਰਥੀ ਜੀਵਨ ਦਾ ਇਕ ਅਭਿੰਨ ਅੰਗ ਬਨਾਉਣ ਲਈ ਇਸ ਮੇਲੇ ਵਿੱਚ ਇਕ ਥੀਮ ਸਵੱਛ ਭਾਰਤ ਰੱਖਿਆ ਗਿਆ ਹੈ।ਮੇਲੇ ਦਾ ਆਰੰਭ ਸ਼੍ਰੀ ਸਤਿੰਦਰਬੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਵਲੋਂ ਕੀਤਾ ਗਿਆ।ਇਹ ਸਾਇੰਸ ਮੇਲਾ ਸ਼੍ਰੀ ਮਤੀ ਸੁਦੀਪ ਕੌਰ (ਡੀ.ਐਸ.ਐਸ) ਅਤੇ ਸ਼੍ਰੀ ਸਤੀਸ਼ ਸ਼ਰਮਾ (ਉਪ ਜਿਲਾ ਸਿੱਖਿਆ ਅਫਸਰ) ਦੀ ਦੇਖ ਰੇਖ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 215 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਭਾਗ ਲੈ ਰਹੇ ਹਨ।ਜਿਸ ਵਿਚ ਵੱਖ ਵੱਖ ਸਕੂਲਾਂ ਦੇ 9ਵੀ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਾਇੰਸ ਐਂਡ ਮੈਥੇਮੇਟਿਕਲ ਇਨੋਵੇਸ਼ਨ ਅਤੇ ਸਵੱਛ ਭਾਰਤ ਥੀਮ ਅਧੀਨ ਮਾਡਲ ਲਿਆਂਦੇ ਅਤੇ ਵਿਦਿਆਰਥੀਆਂ ਦਾ ਕੁਇਜ ਮੁਕਾਬਲਾ ਵੀ ਕਰਵਾਇਆ ਗਿਆ।ਸਾਰੇ ਬੱਚਿਆ ਦਾ ਪਹਿਲਾਂ ਸਕਰੀਨਿੰਗ ਟੈਸਟ ਲਿਆ ਗਿਆ ਅਤੇ ਚੁਣੀਆ ਗਈਆਂ 10 ਟੀਮਾਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਪਹਿਲੇ ਸਥਾਨ ਤੇ ਸ.ਸ.ਸ.ਸ ਚੱਬਾ, ਦੂਸਰੇ ਸਥਾਨ ਸ.ਹ.ਸ ਜਾੱਫਰ ਕੌਟ, ਤੀਸਰੇ ਸਥਾਨ ਸ.ਸਕੰ.ਸ.ਸ ਸੁਲਤਾਨਵਿੰਡ ਰਹੇ।ਮਾਡਲਾਂ ਲਈ ਜੱਜਥ ਦੀ ਭੂਮਿਕਾ ਸ੍ਰੀਮਤੀ ਗੁਰਿੰਦਰ ਪਾਲ ਕੌਰ, ਮੁਖਤਾਰ ਸਿੰਘ, ਕਮਲ ਅਰੋੜਾ, ਗੁਰਮੀਤ ਸਿੰਘ ਨੇ ਨਿਭਾਈ ਅਤੇ ਇਸ ਮੇਲੇ ਨੂੰ ਸੁਚੱਝੇ ਢੰਗ ਨਾਲ ਕਰਵਾਉਣ ਲਈ ਸਕੂਲ਼ ਦੇ ਪ੍ਰਿੰਸੀਪਲ ਨਿਰਮਲ ਸਿੰਘ ਸਮੂਹ ਸਟਾਫ ਅਤੇ ਪਰਦੀਪ ਕਾਲੀਆ, ਜਤਿੰਦਰ ਸੋਨੀ, ਰਾਜਵਿੰਦਰ ਸਿੰਘ, ਨਵਦੀਪਕ ਸਿੰਘ, ਮੁਨੀਸ਼ ਸ਼ਰਮਾ, ਵਿਪਨ ਤੇਜੀ, ਜਸਵੰਤ ਸਿੰਘ, ਕੰਵਲਪ੍ਰੀਤ, ਮਨਮੋਹਨ, ਆਰ ਪੀ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media