Wednesday, March 11, 2026

ਅਨੂਸੁਚਿਤ ਜਾਤੀਆਂ ਦੇ ਅੱਤਿਆਚਾਰ ਰੋਕੂ ਐਕਟ ਤਹਿਤ ਵਿਜਿਲੈਂਸ ਤੇ ਮੌਨੀਟਰਿੰਗ ਕਮੇਟੀ ਦੀ ਮੀਟਿੰਗ

ਸਾਡਾ ਸਵਿਧਾਨ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਮਾਨ

PPN2101201510

ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਅਨੂਸੁਚਿਤ ਜਾਤੀਆਂ ਦੇ ਅੱਤਿਆਚਾਰ ਰੋਕੂ ਐਕਟ 1989 ਦੇ ਰੂਲ 1995 ਅਧੀਨ ਜਿਲ੍ਹਾ ਪੱਧਰੀ ਵਿਜਿਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਮੇਟੀ ਦੇ ਮੈਂਬਰਾਂ ਅਤੇ ਸਬੰਧਤ ਅਧਿਕਾਰੀਆਂ ਨੇ ਹਿੱਸਾ ਲਿਆ।  ਮੀਟਿੰਗ ਦੌਰਾਨ ਅਨੂਸੁਚਿਤ ਜਾਤੀਆਂ ਦੇ ਸਿਵਲ ਅਧਿਕਾਰਾਂ ਦੀ ਹਿਫਾਜਤ ਸਬੰਧੀ ਐਕਟ 1955 ਤਹਿਤ ਵੱਖ ਵੱਖ ਖੇਤਰਾਂ ਵਿਚ ਅਨੂਸੁਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨਾਲ ਭੇਦਭਾਵ ਆਦਿ ਸਬੰਧੀ ਕਾਨੂੰਨਾਂ ਅਤੇ ਸਜਾ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਭਾਰਤ ਸਰਕਾਰ ਦੇ ਕਾਨੂੰਨ, ਨਿਆ ਅਤੇ ਕੰਪਨੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਛੁਤਛਾਤ ਖਤਮ ਕਰਨ ਲਈ ਬਨਾਏ ਗਏ ਕਾਨੂੰਨਾਂ ਅਤੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਵਿਸਥਾਰ ਸਹਿਤ ਚਰਚਾ ਕੀਤੀ ਗਈ । ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਬਨਾਏ ਗਏ ਕਾਨੂੰਨਾਂ ਅਨੁਸਾਰ ਕੰਮ ਕਰਨ ਅਤੇ ਸਾਡਾ ਸਵਿਧਾਨ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਅਤੇ ਕਿਸੇ ਨਾਲ ਵੀ ਧਰਮ, ਜਾਤ ਆਦਿ ਦੇ ਅਧਾਰ ਤੇ ਵਿਤਕਰਾ ਨਹੀ ਹੋਣਾ ਚਾਹੀਦਾ ।

ਇਸ ਮੀਟਿੰਗ ਵਿਚ ਐਸ.ਪੀ.(ਐਚ) ਸ. ਐਮ.ਐਸ. ਮੱਲੀ, ਸ. ਬਰਿੰਦਰ ਸਿੰਘ ਜਿਲ੍ਹਾ ਭਲਾਈ ਅਫਸਰ, ਸ਼੍ਰੀ ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ, ਮੈਂਬਰ ਸ਼੍ਰੀ ਸੋਹਨ ਲਾਲ, ਸ਼੍ਰੀ ਰਾਕੇਸ਼ ਸਹਿਗਲ, ਮੈਡਮ ਭਾਵਨਾ ਸਾਹਨੀ, ਸ਼੍ਰੀ ਜਗਦੀਪ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਮੇਟੀ ਦੇ ਮੈਂਬਰ ਹਾਜਰ ਸਨ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply