
ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਮਦਰ ਡੈਰੀ ਵਲੋ ਸਥਾਨਕ ਦਾਣਾ ਮੰਡੀ ਵਿੱਚ ਆਪਣਾ ਸੇਲ ਯੁਨਿਟ ਖੋਲਿਆ ਗਿਆ।ਜਿਸ ਦਾ ਉਦਘਾਟਨ ਸ. ਅਵਤਾਰ ਸਿੰਘ ਜੋਹਲ ਚੇਅਰਮੈਨ ਮਾਰਕੀਟ ਕਮੇਟੀ ਤੇ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਵਿਧਾਇਕ ਸ੍ਰੀ ਸ਼ਾਮ ਸੁੰਦਰ ਅਰੋੜਾ ਨੇ ਸਾਂਝੇ ਤੌਰ ਤੇ ਕੀਤਾ।ਸ. ਜੋਹਲ ਨੇ ਕਿਹਾ ਕਿ ਹੁਣ ਮਦਰ ਡੈਰੀ ਦੇ ਸਾਰੇ ਪ੍ਰੋਡੈਕਟ ਤਾਜ਼ੇ ਤੇ ਸ਼ੁੱਧ ਵਾਜਬ ਰੇਟ ‘ਤੇ ਮਿਲਣਗੇ।ਸ੍ਰੀ ਅਰੋੜਾ ਕਿਹਾ ਕਿ ਪਹਿਲਾਂ ਸਾਡੇ ਸ਼ਹਿਰ ਵਿਚ ਮਦਰ ਡੈਰੀ ਦੇ ਪ੍ਰੋਡੈਕਟ ਨਹੀ ਮਿਲਦੇ ਸਨ।ਸੇਲ ਯੁਨਿਟ ਦੇ ਪੰ. ੳਂੁਕਾਰ ਨਾਥ ਤੇ ਰਾਗਵ ਨੇ ਪੰਹੁਚੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਮੋਹਨ ਲਾਲ ਪਹਿਲਵਾਨ, ਰਾਕੇਸ਼ ਮਰਵਾਹਾ, ਹਰੀਸ਼ ਖੋਸ਼ਲਾ, ਗੁਰਪ੍ਰੀਤ ਬੈਸ, ਰਾਜਨ ਸੋਹਲ, ਚੇਤਨਿਆ, ਸੰਤੋਖ ਸਿੰਘ, ਅਸੋਕ ਕੁਮਾਰ, ਜਗਤਾਰ ਸਿੰਘ, ਬਲਦੇਵ ਸਿੰਘ, ਕੈਲਾਸ਼ ਦੇਵੀ ਤੇ ਭੋਲਾ ਕਟਾਰੀਆ ਆਦਿ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media