Wednesday, July 30, 2025
Breaking News

ਪੰਜ ਰੋਗਾਂ ਤੋਂ ਸੁਰੱਖਿਆ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ ਲੱਗੇਗਾ ਮੁਫ਼ਤ ਟੀਕਾ

PPN2801201512
ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ) – ਬੱਚਿਆਂ ਨੂੰ ਪੰਜ ਬੀਮਾਰੀਆਂ ਗਲ ਘੋਟੂ, ਕਾਲੀ ਖਾਂਸੀ, ਧੁਣਖਵਾ, ਕਾਲਾ ਪੀਲੀਆ ਅਤੇ ਨਿਮੋਨੀਆ ਦੀ ਰੋਕਥਾਮ ਵਾਲਾ ਪੈਂਟਾਵੇਲੈਂਟ ਟੀਕਾ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਵੇਗਾ।ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਟੀਕੇ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਦੱਪਾ ਕਾਰਥਿਕ ਦੀ ਹਾਜ਼ਰੀ ‘ਚ ਡਾਕਟਰਾਂ ਵੱਲੋਂ ਛੋਟੇ ਬੱਚਿਆਂ ਦੇ ਇਹ ਟੀਕਾ ਲਗਵਾ ਕੇ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪੈਂਟਾਵੇਲੈਂਟ ਟੀਕਾ ਬੱਚਿਆਂ ਲਈ ਸੰਜੀਵਨੀ ਹੈ ਅਤੇ ਇਸ ਨਾਲ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਵੇਗੀ।ਉਨ੍ਹਾਂ ਦੱਸਿਆ ਕਿ ਪੈਂਟਾਵੇਲੈਂਟ ਟੀਕਾ ਬੱਚਿਆਂ ਨੂੰ ਲੱਗਣ ਵਾਲੀ ਸੂਈਆਂ ਦੀ ਗਿਣਤੀ ਘਟਾਏਗਾ ਅਤੇ ਪੰਜ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਹਿਬ ਟੀਕੇ ਨਾਲ ਨਮੋਨੀਆ ਦੇ ਇੱਕ ਤਿਹਾਈ ਮਾਮਲਿਆਂ ਦੀ ਅਤੇ ਮੈਨਿੰਜਾਈਟਿਸ ਦੇ 90 ਪ੍ਰਤੀਸ਼ਤ ਮਾਮਲਿਆਂ ਦੀ ਰੋਕਥਾਮ ਹੋ ਸਕੇਗੀ।ਉਨ੍ਹਾਂ ਦੱਸਿਆ ਕਿ ਇਹ ਟੀਕਾ ਬਹੁਤ ਸੁਰੱਖਿਆਤ ਹੈ ਕਿਉਂਕਿ ਇਸ ਦੀ ਵਰਤੋਂ ਪਹਿਲਾਂ ਹੀ 196 ਮੁਲਕਾਂ ‘ਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਅੰਦਰ ਇਸ ਵੈਕਸੀਨ ਦੀ ਸ਼ੁਰੂਅਤ 2011 ‘ਚ ਕੇਰਲਾ ਅਤੇ ਤਾਮਿਲਨਾਡੂ ਸਭ ਤੋਂ ਪਹਿਲਾਂ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ 2013 ‘ਚ 6 ਹੋਰ ਸੂਬਿਆਂ ਗੋਆ, ਗੁਜਰਾਤ, ਹਰਿਆਣਾ, ਜਮੂੰ ਕਸ਼ਮੀਰ, ਕਰਨਾਟਕ ਅਤੇ ਪੁਡੂਚੇਰੀ ‘ਚ ਇਸ ਦੀ ਸ਼ੁਰੂਆਤ ਕੀਤੀ ਗਈ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਅਜੇ ਬੱਗਾ ਨੇ ਦੱਸਿਆ ਕਿ ਇਹ ਟੀਕਾ ਪਹਿਲਾਂ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਹ ਟੀਕਾ 1500 ਤੋਂ 2000 ਰੁਪਏ ਵਿਚ ਲਗਦਾ ਸੀ ਪਰ ਹੁਣ ਸਰਕਾਰੀ ਹਸਪਤਾਲਾਂ ‘ਚ ਇਹ ਟੀਕਾ ਮੁਫ਼ਤ ਮੁਹੱਈਆ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਟੀਕਾ ਬੱਚਿਆਂ ਨੂੰ 6,10 ਅਤੇ 14ਵੇਂ ਹਫ਼ਤੇ ਦੀ ਉਮਰ ‘ਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਫਰਵਰੀ ਤੋਂ ਇਹ ਜ਼ਿਲ੍ਹੇ ਦੇ ਬਾਕੀ ਬਲਾਕਾਂ ਵਿੱਚ ਵੀ ਉਪਲਬੱਧ ਹੋ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਨੂੰ ਪੈਂਟਾਵੇਲੈਂਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ 5 ਬੀਮਾਰੀਆਂ ਤੋਂ ਬਚਾਅ ਦੇ ਟੀਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਮਾਂ ਅਤੇ ਬੱਚਾ ਸੁਰੱਖਿਆ ਕਾਰਡ ਨਵੇਂ ਜਾਰੀ ਕੀਤੇ ਜਾ ਰਹੇ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਨੀਸ਼ ਸੈਣੀ, ਐਸ ਐਮ ਓ ਡਾ. ਵਿਨੋਦ ਸਰੀਨ, ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਗੁਰਮੀਤ ਸਿੰਘ, ਡਾ. ਸਤਪਾਲ ਗੋਜਰਾ, ਮੈਡੀਕਲ ਹੈਲਥ ਅਫ਼ਸਰ ਸੁਨੀਲ ਅਹੀਰ, ਡਾ. ਗੁਨਦੀਪ ਕੌਰ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿਲੋਂ, ਸੁਨੀਲ ਪ੍ਰਿਯੇ, ਭੁਪਿੰਦਰ ਸਿੰਘ, ਲਾਇਨਜ ਕਲੱਬ ਦੇ ਵਿਜੇ ਅਰੋੜਾ ਅਤੇ ਸਮਾਜ ਸੇਵੀ ਕਨਵ ਕਪੂਰ ਵੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply