ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਲੋਕਾਂ ਨੂੰ ਹੋਵੇਗੀ ਕਾਫ਼ੀ ਸਹੂਲਤ
ਹੁਸ਼ਿਆਰਪੁਰ, 28 ਜਨਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਤੋਂ ਚੱਕ ਸਾਧੂ ਤੱਕ ਜਾਣ ਵਾਲੀ ਸੜਕ ‘ਤੇ ਸਾਰੇ ਪੁੱਲ ਬਣਾ ਕੇ ਇਸ ਨੂੰ ਸਾਰੇ ਮੌਸਮਾਂ ਵਿੱਚ ਚੱਲਣ ਵਾਲੀ ਸੜਕ ਬਣਾਇਆ ਗਿਆ ਹੈ, ਜਿਸ ਨਾਲ ਹੁਸ਼ਿਆਰਪੁਰ ਤੋਂ ਚੱਕ ਸਾਧੂ ਆਉਣ ਵਾਲੇ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਹੋਵੇਗੀ।ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਚੱਕ ਸਾਧੂ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 18.50 ਲੱਖ ਰੁਪਏ ਦਾ ਚੈਕ ਦੇਣ ਮੌਕੇ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਾਈਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਚੰਦਰ ਕਾਂਤਾ ਦੱਤਾ, ਸ਼ਾਮ ਸੁੰਦਰ ਦੱਤਾ, ਰਮੇਸ਼ ਜ਼ਾਲਮ, ਰਾਜ ਕੁਮਾਰ, ਯਸ਼ਪਾਲ, ਹੈਪੀ ਸੂਦ, ਕ੍ਰਿਸ਼ਨ ਅਰੋੜਾ, ਸੰਤੋਖ ਸਿੰਘ, ਚੰਦਰ ਸ਼ੇਖਰ ਤਿਵਾੜੱੀ, ਸਰਪੰਚ ਹਰਜਿੰਦਰ ਕੌਰ, ਪੰਚ ਜੋਗਿੰਦਰ ਸਿੰਘ, ਰਾਜ ਕੁਮਾਰੀ, ਅਸ਼ੋਕ ਕੁਮਾਰ, ਮੰਗਤ ਰਾਮ, ਸੋਮਾ ਦੇਵੀ, ਰਾਜ ਕੁਮਾਰ ਵੀ ਹਾਜ਼ਰ ਸਨ।