Saturday, September 12, 2026

ਸਿਵਲ ਸਰਜਨ ਵਲੋਂ ਫੀਲਡ ਸਟਾਫ਼ ਨਾਲ ਮੀਟਿੰਗ

ਮੀਟਿੰਗ ਵਿੱਚ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਦੇ ਲੱਛਣਾਂ ਬਾਰੇ ਦਿੱਤੀ ਜਾਣਕਾਰੀ

PPN0802201506

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਜੰਡਵਾਲਾ ਭੀਮੇਸ਼ਾਹ ਵਿਖੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਫੀਲਡ ਸਟਾਫ਼ ਨੂੰ ਕੈਂਸਰ, ਕੁਸ਼ਟ ਰੋਗ, ਸਵਾਈਨ ਫਲੂ ਆਦਿ ਬਿਮਾਰੀਆਂ ਦੇ ਲੱਛਣਾਂ ਅਤੇ ਇਨ੍ਹਾਂ ਤੋਂ ਬਚਾਅ ਦੇ ਤਰੀਕੇ ਦੱਸੇ ਗਏ। ਇਸ ਮੌਕੇ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਸਰੀਰ ‘ਤੇ ਲਾਲ, ਚਿੱਟੇ ਜਾਂ ਤਾਂਬੇ ਦੇ ਰੰਗ ਦੇ ਨਿਸ਼ਾਨ ਪੈ ਜਾਣ ਅਤੇ ਉਹ ਥਾਂ ਸੁੰਨ ਹੋ ਜਾਵੇ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਹ ਕੁਸ਼ਟ ਰੋਗ ਦੇ ਲੱਛਣ ਹਨ। ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਸਵਾਈਨ ਫਲੂ ਦੇ ਲੱਛਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਤੇਜ ਬੁਖਾਰ, ਖ਼ਾਂਸੀ, ਉਲਟੀ ਅਤੇ ਦਸਤ, ਸਾਹ ਲੈਣ ਵਿੱਚ ਤਕਲੀਫ਼ ਆਦਿ ਹੋਣ ਦੀ ਹਾਲਤ ਵਿਚ ਤੁਰੰਤ ਜਾਂਚ ਕਰਵਾਉਣ ਦੀ ਲੋੜ ਹੈ।ਐਸ.ਐਮ.ਓ. ਡਾ. ਗਿੱਲ ਨੇ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਸਕੀਮ ਦਾ ਲਾਭ ਦੇਣ ਲਈ ਉਨ੍ਹਾਂ ਨੂੰ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿਖੇ ਇਲਾਜ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਫਾਰਮ ਭਰਵਾਏ ਜਾਣ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਤਰ ਸਿੰਘ ਬਰਾੜ, ਬੀ.ਈ.ਈ. ਮਨਬੀਰ ਸਿੰਘ, ਐਸ.ਆਈ. ਸੁਮਨ ਕੁਮਾਰ, ਸਟਾਫ਼ ਨਰਸ, ਐਲ.ਐਚ.ਵੀ., ਏ.ਐਨ.ਐਮ., ਆਸ਼ਾ ਸੁਪਰਵਾਈਜ਼ਰ ਅਤੇ ਆਸ਼ਾ ਵਰਕਰ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply