Tuesday, July 15, 2025
Breaking News

ਸੜਕ ਨਾ ਬਨਣ ਕਾਰਨ ਪ੍ਰੇਸ਼ਾਨ ਨੇ ਦਰਜਨ ਭਰ ਪਿੰਡਾਂ ਦੇ ਲੋਕ

6-7 ਵਾਰੀ ਹੋ ਚੁੱਕੀ ਏ ਨਿਸ਼ਾਨਦੇਹੀ, ਸੜਕ ਨਾ ਬਣੀ ਤਾਂ ਧਰਨਾ ਦੇਵਾਂਗੇ – ਰਮੇਸ਼ ਸਿੰਘ

PPN0802201507

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਪੰਜਾਬ ਦੇ ਉਪ-ਮੁੱਖ ਮੰਤਰੀ ਦਾ ਆਪਣਾ ਹਲਕਾ ਹੋਣ ਦੇ ਬਾਵਜੂਦ ਇਸ ਹਲਕੇ ਦੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਨਜ਼ਦੀਕੀ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਤਕ ਪੀ.ਡਬਲਿਯੂ.ਡੀ. ਵਲੋਂ ਬਣਾਈ ਜਾ ਰਹੀ ਸੜਕ ਦਾ ਕੰਮ ਲਟਕਿਆ ਹੋਣ ਕਾਰਨ ਹਜ਼ਾਰਾ ਰਾਮ ਸਿੰਘ ਵਾਲਾ, ਢਾਣੀ ਮਾਨ ਸਿੰਘ, ਗਰੀਬਾ ਸਾਂਦੜ, ਜੋਧਾ ਭੈਣੀ ਆਦਿ ਦਰਜਨ ਭਰ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ।
ਜਾਣਕਾਰੀ ਦਿੰਦਿਆਂ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਰਮੇਸ਼ ਸਿੰਘ ਕੁਲ ਹਿੰਦ ਮਜ਼ਦੂਰ ਯੂਨੀਅਨ ਦੇ ਪ੍ਰਧਾਨ, ਦਲਜੀਤ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ ਅਤੇ ਬਲਵਿੰਦਰ ਸਿੰਘ ਬਾਬਾ ਆਦਿ ਨੇ ਦੱਸਿਆ ਕਿ ਇਹ ਸੜਕ ਕਰੀਬ ਸਾਲ ਤੋਂ ਲਟਕੀ ਹੋਈ ਹੈ ਤੇ ਪੀ.ਡਬਲਿਯੂ. ਡੀ. ਵਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਹਜ਼ਾਰਾ ਰਾਮ ਸਿੰਘ ਵਾਲਾ, ਢਾਣੀ ਮਾਨ ਸਿੰਘ, ਗਰੀਬਾ ਸਾਂਦੜ, ਜੋਧੇਵਾਲਾ, ਗੀਹਲੇ ਵਾਲਾ, ਪਿੰਡ ਕੇਰਾ ਅਤੇ ਮਹਾਗ ਸਿੰਘ ਵਾਲਾ ਆਦਿ ਕਰੀਬ ਦਰਜਨ ਪਿੰਡ ਇਸ ਸੜਕ ਰਾਹੀਂ ਹੀ ਐਫ਼.ਐਫ਼. ਰੋਡ ਰਾਹੀਂ ਜਲਾਲਾਬਾਦ ਜਾਂ ਫ਼ਾਜ਼ਿਲਕਾ ਵੱਲ ਜਾਂਦੇ ਹਨ ਪਰ ਪਿਛਲੇ ਕਰੀਬ ਸਾਲ ਤੋਂ ਇਹ ਸੜਕ ਪੁੱਟੀ ਹੋਣ ਕਾਰਨ ਉਨ੍ਹਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ ਤੇ ਉਨ੍ਹਾਂ ਨੂੰ ਪੰਜ ਕਿਲੋਮੀਟਰ ਜ਼ਿਆਦਾ ਦੂਰ ਵਲ ਕੇ ਲੱਗਦੇ ਰਸਤੇ ਰਾਹੀਂ ਜੀ.ਟੀ. ਰੋਡ ‘ਤੇ ਪਹੁੰਚਣਾ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਰਸਤੇ ਰਾਹੀਂ ਹੀ ਇਨ੍ਹਾਂ ਪਿੰਡਾਂ ਦੇ ਬੱਚੇ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾ ਅਤੇ ਹੋਰ ਸਕੂਲਾ ਨੂੰ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰਾਹਗੀਰਾ ਲੋਕਾਂ ਨੇ ਦੱਸਿਆ ਕਿ ਇਸ ਰਸਤੇ ਨਾਲੋ ਇਹਨਾਂ ਪਿੰਡਾਂ ਨੂੰ ਮਤਰਾਈ ਮਾਂ ਵਾਗ ਦੀ ਤਰਾਂ ਨਾਤਾ ਤੋੜ ਕੇ ਵਾਝਾ ਹੀ ਰੱਖ ਛੱਡਾ ਹੈ ਜਿਸ ਦੀ ਅੱਜ ਤੱਕ ਕੋਈ ਵਾਰ ਦਾਤ ਲੈਣ ਲਈ ਤਿਆਰ ਨਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਵਲੋਂ ਪੀ.ਡਬਲਿਯੂ.ਡੀ ਦੇ ਜੇ.ਈ. ਨੂੰ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ.ਡੀ.ਓ. ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਵਾਰ-ਵਾਰ ਐਸ.ਡੀ.ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ ਇਕ ਦੋ ਦਿਨ ਬਾਅਦ ਬਣਨੀ ਚਾਲੂ ਹੋ ਜਾਵੇਗੀ ਤੇ ਠੇਕੇਦਾਰ ਨਾਲ ਵੀ ਗੱਲ ਕਰਨ ਨਾਲ ਵੀ ਇਕ ਦੋ ਦਿਨ ਬਾਅਦ ਸੜਕ ਬਣਾਈ ਜਾਣ ਦਾ ਭਰੋਸਾ ਦਿਵਾਇਆ ਗਿਆ ਪਰ ਇਹ ਇਕ-ਦੋ ਦਿਨ ਦਾ ਸਮਾਂ ਅਜੇ ਤਾਈਂ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸੜਕ ਬਨਾਉਣ ਦਾ ਕੰਮ ਜਲਦ ਤੋਂ ਜਲਦ ਚਾਲੂ ਨਾ ਕੀਤਾ ਗਿਆ ਤਾਂ ਉਹ ਐਫ਼.ਐਫ਼. ਰੋਡ ‘ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply