
ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਹਿਰ ਦੇ ਸਮੂਹ ਪ੍ਰਾਪਰਟੀ ਡੀਲਰਾਂ ਤੇ ਕਲੋਨਾਈਜਰਾਂ ਦੀ ਇੱਕ ਬੈਠਕ ਛੇਹਰਟਾ ਵਿਖੇ ਸਮਾਜ ਸੇਵਕ ਵਿੱਕੀ ਐਰੀ ਦੀ ਅਗਵਾਈ ਵਿੱਚ ਹੋਈ । ਮੀਟਿੰਗ ਦੋਰਾਨ ਜਾਣਕਾਰੀ ਦੇਦਿਆਂ ਵਿੱਕੀ ਐਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਨੂੰ ਮਿਲੀ ਹਾਰ ਦੇ ਕਾਰਣਾ ਦੀ ਸਮੀਖਿਆ ਕਰਨ ਲਈ ਬਣਾਈ ਗਈ ਟੰਡਨ ਕਮੇਟੀ ਵੱਲੋ ਲੋਕਾਂਦੇ ਵਿਚਾਰ ਜਾਨਣ ਤੋ ਬਾਅਦ ਰੇਤਾ ਬਜਰ ਤੇ ਪਲਾਟਾ ਤੇ ਲੱਗੀ ਐਨ ਓ ਸੀ ਆਦਿ ਨੂੰ ਹਾਰ ਦੇ ਮੁੱਖ ਕਾਰਨ ਮੰਨਿਆ ਸੀ, ਜਿਸ ਕਰਕੇ ਸ਼ਹਿਰੀ ਵਰਗ ਵਿੱਚ ਭਾਰੀ ਨਰਾਜ਼ਗੀ ਸੀ ਅਤੇ ਸਥਾਨਕ ਸਰਕਾਰਾ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋ ਪਿਛਲੇ ਦਿਨੀ ਇਸ ਮੁੱਦੇ ਨੂੰ ਸਰਕਾਰ ਤੇ ਕੇਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਦੇ ਉੱਚ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਦਾ ਸੀ, ਜਿਸ ਤੇ ਅਮਲ ਕਰਦੇ ਹੋਏ ਭਾਜਪਾ ਅਕਾਲੀ ਸਰਕਾਰ ਵੱਲੋ ਗੈਰ ਕਨੂੰਨੀ ਕਲੋਨੀਆਂ ਅਤੇ ਵਪਾਰਕ ਥਾਵਾਂ ‘ਤੇ ਪਲਾਟ ਦੀ ਰਜਿਸ਼ਟਰੇਸ਼ਨ ‘ਤੇ ਐਨ. ਓ. ਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਜਿਸ ਨਾਲ ਪ੍ਰਾਪਰਟੀ ਡੀਲਰਾਂ, ਕਲੋਨਾਈਜਰਾਂ ਤੇ ਸਮੂਹ ਪੰਜਾਬ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।ਉਨਾਂ ਕਿਹਾ ਕਿ ਇਸ ਨਾਲ ਹੁਣ ਪ੍ਰਾਪਰਟੀ ਦੇ ਕੰਮ ਵਿੱਚ ਤੇਜੀ ਆਵੇਗੀ ਤੇ ਪੰਜਾਬ ਤਰੱਕੀ ਦੇ ਰਾਹ ਪਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਪਵਨ ਪੰਮਾ,ਅਸ਼ੀਸ਼ ਐਰੀ, ਅਸ਼ੋਕ ਕੁਮਾਰ,ਰ ਜਿੰਦਰ ਕੁਮਾਰ, ਰੀਕੋ, ਵਿੱਕੀ ਭਨੋਟ,ਰਮੇਸ਼ ਕੁਮਾਰ ਬਿੱਲਾ, ਦਵਿੰਦਰ ਟਾਈਗਰ, ਸ਼ਰਬਜੀਤ ਸਿੰਘ ਛੱਬਾ, ਰਜਿੰਦਰ ਜੱਜ, ਸੁਖਦੇਵ ਸਿੰਘ, ਦੀਪਕ ਸਾਵਲ, ਦੀਪਕ ਮਹਾਜਨ, ਪ੍ਰਦੀਪ ਕੁਮਾਰ, ਵਿੱਕੀ, ਸਤਨਾਮ ਬੰਟੀ, ਸ਼ਤੀਸ਼ ਕੁਮਾਰ ਆਦਿ ਹਾਜ਼ਰ ਸਨ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					