Saturday, May 30, 2026

ਦਿੱਲੀ ਵਿੱਚ ਹੁੰਝਾ ਫੇਰ ਜਿੱਤ ‘ਤੇ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ

PPN1102201523

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਆਮ ਆਦਮੀ ਪਾਰਟੀ ਵਲੋ ਦਿੱਲੀ ਵਿੱਚ ਹੁੰਝਾ ਫੇਰ ਜਿੱਤ ਹਾਸਲ ਕਰਨ ਤੋ ਬਾਅਦ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ ਕੱਢਿਆ ਗਿਆ ਤੇ ਖੁਸ਼ੀ ਵਿੱਚ ਭੰਗੜੇ ਪਾ ਕੇ ਲੱਡੂ ਵੰਡੇ ਗਏ।ਜਿਵੇ ਹੀ ਆਪ ਦੀ ਜਿੱਤ ਦੀ ਖਬਰ ਆਈ ਉਸ ਸਮੇ ਆਪ ਸਮਰੰਥਕ ਤੇ ਵਲੰਟੀਅਰ ਪਾਰਟੀ ਦਫਤਰ ਬੁੱਧ ਰਾਮ ਕਲੋਨੀ ਵਿੱਚ ਜੁੜਨਾ ਸ਼ੁਰੂ ਹੋ ਗਏ ਤੇ ਸਾਰੇ ਪਤਵੰਤਿਆ ਨੇ ਇੱਕਠੇ ਹੋ ਕੇ ਰੋਡ ਸ਼ੋਅ ਕੱਢਿਆ ਜੋ ਕਿ ਬੁੱਧ ਰਾਮ ਕਲੋਨੀ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਇਲਾਕੇ ਅੱਡਾ ਮਾਹਿਲਪੁਰ,ਸੈਸ਼ਨ ਚੌਕ,ਘੰਟਾ ਘਰ,ਕਮਾਲਪੁਰ ਚੌਕ,ਬੱਸ ਸਟੈਡ ਤੋ ਹੁੱਦਾ ਹੋਈਆ ਸ਼ਹੀਦ ਊਧਮ ਸਿੰਘ ਜਾ ਕੇ ਸਮਾਪਤ ਹੋਇਆ।ਇਸ ਮੌਕੇ ਤੇ ਕਰਨਲ ਬਲਦੇਵ ਸਿੰਘ,ਪ੍ਰੋਫੈਸਰ ਹਰਬੰਸ ਸਿੰਘ,ਪ੍ਰਿਥੀ ਪਾਲ ਸਿੰਘ,ਲਖਵੀਰ ਸਿੰਘ,ਕੁਲਦੀਪ ਸ਼ਰਮਾ,ਮਹੇਸ਼ ਸ਼ਰਮਾ,ਸੰਤੋਖ ਸਿੰਘ,ਏ ਕੇ ਬਡਵਾਲ,ਗੁਰਜੀਤ ਧਾਮੀ, ਮਲਕੀਤ ਸਿੰਘ, ਹਰਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply