
ਹੁਸ਼ਿਆਰਪੁਰ, (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੇਂਦਰ ਸਰਕਾਰ ਵਲੋਂ 2013 ਵਿਚ ਪਾਸ ਕੀਤੇ ਭੂਮੀ ਪ੍ਰਾਪਤੀ ਬਿੱਲ ਵਿਚ ਗੈਰ ਕਿਸਾਨੀ, ਗੈਰ ਲੋਕਤੰਤਰ ਤੇ ਸੰਵਿਧਾਨਕ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਤਬਦਿਲੀਆਂ ਨੂੰ ਆਰਡੀਨੈਂਸ ਰਾਹੀਂ ਪਾਸ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਆਰਡੀਨੈਂਸ ਕਿਸਾਨਾ ਦੀ ਜਮੀਨ ਪ੍ਰਤੀ ਪੂਰਨ ਅਜ਼ਾਦੀ ਖੋਹ ਲਵੇਗਾ ਅਤੇ ਇਸ ਦਾ ਮਾੜਾ ਅਸਰ ਦੇਸ਼ ਦੇ ਦੁਸਰੇ ਲੋਕਾਂ ਉਤੇ ਵੀ ਪਵੇਗਾ। ਕਿਸਾਨ ਆਗੂ ਮਝੇਲ ਸਿੰਘ ਅਤੇ ਧੀਮਾਨ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਜਮੀਨ ਪ੍ਰਾਪਤੀ ਨੂੰ ਲੈ ਕੇ ਅੱਡਾ ਜਲੋਵਾਲ ਵਿਚ ਆਰਡੀਨੈਂਸ ਦੀ ਕਾਪੀ ਨੂੰ ਸਾੜ ਕੇ (ਕਿਸਾਨ ਬਚਾਓ, ਕਿਸਾਨ ਜਗਾਓ) ਦਾ ਨਾਹਰਾ ਦਿਤਾ ਅਤੇ ਅੰਨਾ ਹਜਾਰੇ ਵਲੋਂ ਸ਼ੁਰੂ ਕੀਤੇ ਅੰਦੋਲਨ ਦਾ ਕਿਸਾਨਾਂ ਨੂੰ ਹਿੱਸਾ ਬਨਣ ਲਈ ਉਤਸ਼ਾਹਿਤ ਕੀਤਾ। ਇਸ ਮੋਕੇ ਭਾਰਤ ਜਗਾਓ ਅੰਦੋਲਨ ਦੇ ਆਗੂ ਰਾਮ ਆਸਰਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਵਿਰੁਧ ਲਾਮਬੰਦ ਹੋਣ ਦਾ ਸੱਦਾ ਦਿਤਾ। ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਇੰਡਸਟ੍ਰੀ ਜਰੂਰ ਚਾਹੀਦੀ ਹੈ ਪਰ ਕਿਸਾਨਾ ਅਤੇ ਵਾਤਾਵਰਣ ਤੇ ਕੁਦਰਤੀ ਸਰੋਤਾਂ ਨੂੰ ਬੱਲੀ ਦਾ ਬਕਰਾ ਬਣਾ ਕੇ ਨਹੀਂ। ਜਦੋਂ ਕਿ ਬਿੱਲ ਵਿਚ ਕਿਸਾਨਾ ਤੋਂ ਜਮੀਨ ਖ੍ਰੀਦਣ ਲਈ ਉਨ੍ਹਾਂ ਦੀ 80 ਪ੍ਰਤੀਸ਼ਤ ਸਹਿਮਤੀ ਜਰੂਰੀ ਸੀ ਪਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਵਿਚ ਕਿਸਾਨ ਦੀ ਸਹਿਮਤੀ ਨੂੰ ਦੂਰ ਕਿਨਾਰੇ ਕਰਕੇ ਅਪਣਾ ਕਿਸਾਨ ਵਿਰੋਧੀ ਚੇਹਰਾ ਨੰਗਾ ਕਰ ਲਿਆ ਹੈ ਅਤੇ ਕਿਸਾਨ ਦੀ ਬਿਨ੍ਹਾਂ ਸਹਿਮਤੀ ਤੋਂ ਸਰਕਾਰ ਜਮੀਨ ਅਕਵਾਇਰ ਕਰ ਸਕਦੀ ਹੈ, ਸਰਕਾਰ ਗੈਰ ਲੋਕਤੰਤਰ ਤਰੀਕੇ ਵਰਤ ਕੇ ਉਹ ਆਰਡੀਨੈਂਸ ਲਿਆ ਰਹੀ ਹੈ ਜਿਸ ਦਾ ਸਿੱਧਾਂ ਕਿਸਾਨਾ ਨੂੰ ਭਾਰੀ ਨੁਕਸਾਨ ਹੋਵੇਗਾ। ਕੇਂਦਰ ਸਰਕਾਰ ਦਾ ਰਵਈਆ ਬਿਲਕੁਲ ਲੋਕ ਵਿਰੋਧੀ ਹੈ ਅਤੇ ਕੇਂਦਰ ਸਰਕਾਰ ਸਿੱਧੇ ਤੋਰ ਤੇ ਅਰਬਪਤੀ ਅਮੀਰ ਘਰਾਣਿਆਂ ਨੂੰ ਲਾਭ ਪਹੁੰਚਾਉਣ ਚਾਹੁੰਦੀ ਹੈ। ਉਹ ਤਾਂ ਪਹਿਲਾਂ ਹੀ ਕਿਸਾਨਾ ਦੀਆਂ ਸਸਤੇ ਭਾਅ ਦੀਆਂ ਜਮੀਨਾਂ ਨੂੰ ਖ੍ਰੀਦ ਕੇ ਕਿਸਾਨਾਂ ਨੂੰ ਭੂਮੀਹੀਨ ਬਣਾ ਰਹੇ ਹਨ। ਦੇਸ਼ ਅੰਦਰ ਕਿਸਾਨ ਖੇਤੀ ਛੱਡ ਕੇ ਮਜਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ। ਬਿੱਲ ਵਿਚ ਤਾਂ ਹੋਰ ਵੱਡੇ ਸੁਧਾਰ ਕਰਨ ਦੀ ਲੋੜ ਸੀ ਤਾਂ ਕਿ ਵਪਾਰਿਕ ਅਦਾਰਿਆਂ ਦੇ ਸਾਰੇ ਨਿਯਮਾਂ ਨੂੰ ਤਾਕ ਉਤੇ ਰੱਖ ਗੈਰ ਮਨੁੱਖੀ ਤਰੀਕਿਆਂ ਨਾਲ ਕੰਮ ਕਰਕੇ ਲੋਕਾਂ ਦੀ ਸਿਹਤ ਨਾਲ ਜੋ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਉਸ ਨੂੰ ਰੋਕਣਾ ਚਾਹੀਦਾ ਸੀ, ਜੋ ਸਭ ਕੁਝ ਕੇਂਦਰ ਸਰਕਾਰ ਦੀ ਪੂਰਨ ਸਹਿਮਤੀ ਨਾਲ ਹੋ ਰਿਹਾ ਹੈ ਅਤੇ ਸਭ ਤੋਂ ਵੱਡਾ ਨੁਕਸਾਨ ਕੁਦਰਤੀ ਸਰੋਤਾਂ ਅਤੇ ਲੋਕਾਂ ਦੀ ਸਿਹਤ ਦਾ ਹੋ ਰਿਹਾ ਹੈ ਤੇ ਸਰਕਾਰ ਕਰਵਾ ਰਹੀ ਹੈ। ਲੋਕਾਂ ਦੀ ਸਿਹਤ ਉਤੇ ਹੋ ਰਹੇ ਪ੍ਰਭਾਵਾਂ ਨੂੰ ਜ਼ਿਲਾ ਅਧਿਕਾਰੀ , ਪ੍ਰਦੂਸ਼ਣ ਕੰਟਰੋਲ ਬੋਰਡ ਰਾਜਨੀਤੀਵਾਨਾ ਦੇ ਪੂਰਨ ਦਬਾ ਹੇਠ ਕੰਮ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਅੰਦਰ ਹੀ ਲੋਕਾਂ ਦੀ, ਕੁਦਰਤੀ ਸਰੋਤਾਂ ਲਈ ਵੱਡੇ ਖਤਰੇ ਪੈਦਾ ਹੋ ਰਹੇ ਹਨ। ਦੇਸ਼ ਅੰਦਰ ਰਾਜਨੀਤਕ ਭ੍ਰਿਸ਼ਟਾਚਾਰ ਵੀ ਲੋਕਾਂ ਹਿੱਤਾ ਦੀ ਕੀਤੀ ਜਾ ਰਹੀ ਅਣਦੇਖੀ ਦਾ ਹਿੱਸਾ ਬਣਿਆ ਪਿਆ ਹੈ।
ਧੀਮਾਨ ਨੇ ਕਿਹਾ ਕਿ ਕਿਸਾਨ ਦੀ ਹਰ ਪਾਸੇ ਲੁੱਟ ਕੀਤੀ ਜਾ ਰਹੀ ਹੈ,ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਜਿਸ ਆਰਡੀਨੈਂਸ ਰਾਹੀਂ ਕਿਸਾਨਾ ਦੀ ਲੁੱਟ ਕਰਨ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਉਸ ਆਰਡੀਨੈਂਸ ਦੀ ਕਾਪੀ ਪਹਿਲਾਂ ਸਾਰੇ ਦੇਸ਼ ਦੀਆਂ ਪੰਚਾਇਤਾਂ ਨੂੰ ਦੇਣੀਆਂ ਚਾਹੀਦੀਆਂ ਸਨ ਤਾਂ ਕਿ ਭਾਜਪਾ ਦੀ ਆਰਡੀਨੈਂਸ ਵਾਰੇ ਲੋਕਾਂ ਤੱਕ ਅਸਲੀਅਤ ਪਹੁੰਚ ਸਕੇ। ਧੀਮਾਨ ਨੇ ਦੱਸਿਆ ਕਿ ਉਹ ਕਿਸਾਨਾਂ ਨੂੰ ਇਸ ਜਮੀਨ ਪ੍ਰਾਪਤੀ ਆਰਡੀਨੈਂਸ ਵਾਰੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਜਾਗਰੂਕ ਕਰਨਗੇ ਤੇ ਉਨ੍ਹਾਂ ਨੂੰ ਅੰਨਾਂ ਹਜ਼ਾਰੇ ਦੇ ਅੰਦੋਲਨ ਲਈ ਲਾਮਬੰਦ ਵੀ ਕਰਨਗੇ। ਕਿਸਾਨ ਸੋਚਦੇ ਸੀ ਕਿ ਮੋਦੀ ਜੀ ਦੇ ਆਉਣ ਨਾਲ ਅੱਛੇ ਦਿਨ ਆਉਣਗੇ ਉਹ ਤਾਂ ਪਹਿਲਾਂ ਨਾਲੋਂ ਵੀ ਬੁਰੇ ਦਿਨਾ ਦੇ ਚਕੱਰ ਵਿਚ ਫੱਸ ਰਹੇ ਹਨ। ਰਾਜਨੀਤੀਵਾਨਾ ਦੀ ਕਰਨੀ ਅਤੇ ਕਥਨੀ ਵਿਚ ਜਮੀਨ ਅਸਮਾਨ ਦਾ ਫਰਕ ਹੈ, ਸਰਕਾਰਾਂ ਵੋਟਾਂ ਸਮੇ ਬਾਅਦੇ ਕੁਝ ਕਰਦੀਆਂ ਹਨ ਤੇ ਕੰਮ ਕੁਝ ਕਰਦੀਆਂ ਹਨ ਅਤੇ ਵੋਟਾਂ ਤੋਂ ਬਾਅਦ ਵਿਚ ਪੂਜੀਪਤੀਆਂ ਦੇ ਹੱਥਾਂ ਵਿਚ ਖੇਡਣ ਲੱਗ ਪੈਂਦੀਆਂ ਹਨ ਤੇ ਲੋਕ ਫਿਰ ਸੜਕਾਂ ਉਤੇ ਆਉਣ ਜੋਗੇ ਹੀ ਰਹਿ ਜਾਂਦੇ ਹਨ। ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਸਰਕਾਰਾਂ ਸੰਵਿਧਾਨਕ ਮੁਢੱਲੇ ਅਧਿਕਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ ਅਪਣੇ ਸਵਾਰਥੀ ਢੰਗ ਨਾਲ ਕੰਮ ਕਰਨ ਲੱਗ ਪੈਂਦੀਆਂ ਹਨ ਤੇ ਜਿਸ ਦਾ ਲੋਕਾਂ ਦੇ ਭਵਿੱਖ ਉਤੇ ਬੁਰਾ ਅਸਰ ਪੈਂਦਾ ਹੈ। ਧੀਮਾਨ ਨੇ ਦਸਿਆ ਕਿ ਕਿਸਾਨ ਅੰਦੋਲਨ ਨੂੰ ਤੇਜ ਕਰਨ ਲਈ ਪਿੰਡ ਪਿੰਡ ਮੀਟਿੰਗਾਂ ਕਰਕੇ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਜਦੋਂ ਕੇਂਦਰ ਸਰਕਾਰ ਆਰਡੀਨੈਂਸ ਨੂੰ ਵਾਪਿਸ ਨਹੀਂ ਲਿਆ ਜਾਂਦਾ। ਇਸ ਮੋਕੇ ਦਲਜੀਤ ਸਿੰਘ, ਮਨਜੀਤ ਸਿੰਘ,ਸੰਦੀਪ ਕੁਮਾਰ, ਬਖਸ਼ੀਸ਼ ਸਿੰਘ, ਹਰਦੀਪ ਸਿੰਘ, ਮੋਹਿੰਦਰ ਸਿੰਘ,ਸੋਹਨ ਸਿੰਘ,ਰਣਜੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਸਿੰਘ, ਗੁਰਤੇਜ ਸਿੰਘ, ਚਰਨਜੀਤ ਸਿੰਘ ਅਤੇ ਅਮਰਨਾਥ ਅਤੇ ਤਲਵਿੰਦਰ ਸਿੰਘ ਸਤਨੇਰ ਸ਼ਾਮਿਲ ਸਨ।
Punjab Post Daily Online Newspaper & Print Media