ਬਟਾਲਾ, 1 ਮਾਰਚ (ਨਰਿੰਦਰ ਬਰਨਾਲ) – ਸਿਵਲ ਡਿਫੈਂਸ ਦੇ ਸਥਾਪਨਾ ਦਿਵਸ ਮੌਕੇ ਬਟਾਲਾ ਦੇ ਸਿਵਲ ਡਿਫੈਂਸ ਸੰਗਠਨ ਵੱਲੋਂ ਅੱਜ ‘ਵਿਸ਼ਵ ਨਾਗਰਿਕ ਸੁਰੱਖਿਆ ਦਿਵਸ’ ਮਨਾਇਆ ਗਿਆ, ਜਿਸ ਤਹਿਤ ਸੰਗਠਨ ਵੱਲੋਂ ਬਟਾਲਾ ਸ਼ਹਿਰ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਕਮਾਂਡਰ ਸ੍ਰੀ ਕਸ਼ਮੀਰ ਚੰਦ, ਸਟਾਫ ਅਫਸਰ ਸ. ਮਨਪ੍ਰੀਤ ਸਿੰਘ ਰੰਧਾਵਾ ਤੇ ਸਾਬਕਾ ਜ਼ਿਲ੍ਹਾ ਕਮਾਂਡਰ ਸ. ਹਰਦੀਪ ਸਿੰਘ ਬਾਜਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੋਟਰਸਾਈਕਲ ਰੈਲੀ ਬਟਾਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚੋਂ ਲੰਗਦੀ ਹੋਈ ਲੋਕਾਂ ‘ਚ ਸਿਵਲ ਡਿਫੈਂਸ ਬਾਰੇ ਜਾਗਰੂਕਤਾ ਪੈਦਾ ਕਰ ਗਈ।
ਇਸ ਤੋਂ ਪਹਿਲਾਂ ਤਹਿਸੀਲ ਕੰਪਲੈਕਸ ਬਟਾਲਾ ‘ਚ ਸਿਵਲ ਡਿਫੈਂਸ ਦੇ ਦਫਤਰ ਵਿੱਚ ਬਟਾਲਾ ਦੇ ਸਮੂਹ ਸਿਵਲ ਡਿਫੈਂਸ ਵਲੰਟੀਅਰਾਂ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਕਮਾਂਡਰ ਸ੍ਰੀ ਕਸ਼ਮੀਰ ਚੰਦ ਨੇ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਕਮਾਂਡਰ ਨੇ ਕਿਹਾ ਕਿ ਅੱਜ ਦੇ ਦਿਨ ਸਿਵਲ ਡਿਫੈਂਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਆਪਣੀ ਸਥਾਪਤੀ ਤੋਂ ਲੈ ਕੇ ਸਿਵਲ ਡਿਫੈਂਸ ਨੇ ਨਾਗਰਿਕ ਸੁਰੱਖਿਆ ਅਤੇ ਦੇਸ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਬਟਾਲਾ ਵਿੱਚ ਸਿਵਲ ਡਿਫੈਂਸ ਦਾ ਸੰਗਠਨ ਬਹੁਤ ਮਜਬੂਤ ਹੈ ਅਤੇ ਸੰਗਠਨ ਦੇ ਵਲੰਟੀਅਰਾਂ ਵੱਲੋਂ ਸਮਾਜ ਸੇਵਾ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਸਟਾਫ ਅਫਸਰ ਸ. ਮਨਪ੍ਰੀਤ ਸਿੰਘ ਰੰਧਾਵਾ ਨੇ ਸਿਵਲ ਡਿਫੈਂਸ ਬਟਾਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਚਾਰ ਪੇਸ਼ ਕੀਤੇ।
ਇਸ ਉਪਰੰਤ ਸਿਵਲ ਡਿਫੈਂਸ ਦੇ ਮੈਂਬਰਾਂ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਮੋਟਰਸਾਈਕਲ ਰੈਲੀ ਕੱਢੀ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਗੁਰਮੁੱਖ ਸਿੰਘ, ਨਰੇਸ਼ ਕਪੂਰ, ਕਪਿਲ ਚੋਪੜਾ, ਨਿਹਚਲ ਸਿੰਘ ਤੋਂ ਇਲਾਵਾ ਬਟਾਲਾ ਦੇ ਸਾਰੇ ਵਲੰਟੀਅਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media