Saturday, June 28, 2025
Breaking News

ਮੁਫ਼ਤ ਅੱਖਾਂ ਦੇ ਕੈਂਪ ਵਿੱਚ 988 ਮਰੀਜਾਂ ਦੀ ਜਾਂਚ

PPN310304
ਫਾਜਿਲਕਾ,  31  ਮਾਰਚ (ਵਿਨੀਤ ਅਰੋੜਾ):  ਲਾਇਨਜ਼ ਕਲੱਬ ਫਾਜਿਲਕਾ ਵੱਲੋਂ 28ਵਾਂ  ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸਵ. ਸੇਠ ਭੰਵਰ ਲਾਲ ਸਾਵਨਸੁਖਾ ਦੀ ਯਾਦ ਵਿੱਚ ਉਨਾਂ  ਦੇ  ਪਰਵਾਰ ਵੱਲੋਂ ਰਾਮ ਸ਼ਰਣਮ ਆਸ਼ਰਮ ਵਿਖੇ ਲਗਾਇਆ ਗਿਆ ।  ਜਾਣਕਾਰੀ ਦਿੰਦੇ ਕੈਂਪ  ਦੇ ਖ਼ਜ਼ਾਨਚੀ ਨਵੀਨ ਕਵਾਤੜਾ ਨੇ ਦੱਸਿਆ ਕਿ ਕੈਂਪ ਵਿੱਚ ਜੈਤੋ  ਦੇ ਲਾਇਨ ਹਸਪਤਾਲ  ਦੇ ਡਾ. ਨਿਧੀ ਗਰਗ  ਅਤੇ ਡਾਕਟਰਾਂ ਦੀ ਟੀਮ ਵੱਲੋਂ 988 ਮਰੀਜਾਂ  ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਆਪ੍ਰੇਸ਼ਨ 200 ਲਾਇਕ ਮਰੀਜਾਂ  ਦੇ ਆਪ੍ਰੇਸ਼ਨ ਫੈਕੋ ਢੰਗ ਨਾਲ ਕਲੱਬ ਵੱਲੋਂ ਜੈਤੋਂ ਵਿੱਚ ਕਰਵਾਏ ਜਾਣ ਅਤੇ ਆਪ੍ਰੇਸ਼ਨ ਅਤੇ ਆਉਣ ਜਾਣ ਦਾ ਸਾਰਾ ਖਰਚ ਕਲੱਬ ਵਲੋਂ ਕੀਤਾ ਜਾਵੇਗਾ।ਆਈ ਕੈਂਪ  ਦੇ ਦੌਰਾਨ ਮਰੀਜਾਂ ਨੂੰ ਐਨਕਾਂ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ  ਗਈਆਂ।ਆਯੋਜਨ ਨੂੰ ਸਫਲ ਬਨਾਉਣ ਵਿੱਚ ਚੇਅਰਮੈਨ ਅਜੈ ਸਿੰਘ  ਸਾਵਨਸੁੱਖਾ  ਨੂੰ ਚੇਅਰਮੈਨ ਸੁਨੀਲ ਕਾਮਰਾ, ਪ੍ਰਧਾਨ ਘੁਮੰਡ ਸਿੰਘ  ਅਹੂਜਾ,  ਖਜ਼ਾਨਚੀ ਦਯਾ ਕ੍ਰਿਸ਼ਨ ਬੱਬਰ, ਸਾਬਕਾ ਪ੍ਰਧਾਨ ਮਨਜੀਤ ਗਾਂਧੀ ਸਾਬਕਾ ਪ੍ਰਧਾਨ ਸੁਸ਼ੀਲ ਜੈਰਥ,  ਸਾਬਕਾ ਪ੍ਰਧਾਨ ਸੁਭਾਸ਼ ਧੂੜੀਆ, ਪੀਆਰਓ ਨਰੇਸ਼ ਸਚਦੇਵਾ, ਗੁਰਜਿੰਦਰ ਸਿੰਘ  ਬੰਟੀ, ਵਰਿੰਦਰ ਨਾਰੰਗ, ਸੁਨੀਲ ਗਾਂਧੀ, ਆਸ਼ੂ ਗਾਂਧੀ, ਮਨਦੀਪ ਬਜਾਜ਼, ਅਵਿਨਾਸ਼ ਤਨੇਜਾ, ਅਸ਼ੋਕ ਗਗਨੇਜਾ, ਨਿਰੇਸ਼ ਰਾਜਦੇਵ, ਗੌਤਮ ਸੈਨ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply