Monday, February 23, 2026

ਨਗਰ ਕੌਂਸਲ ਚੋਣਾਂ ‘ਚ ਮਿਲੀ ਹਾਰ ਨੂੰ ਲੈ ਕੇ ਬਟਾਲਾ ਕਾਂਗਰਸ ਹੋਈ ਦੋਫਾੜ

ਕਾਂਗਰਸੀਆਂ ਨੇ ਹਾਰ ਲਈ ਸ਼ਹਿਰੀ ਪ੍ਰਧਾਨ ਨਵਲ ਮਲਹੋਤਰਾ ਨੂੰ ਜਿੰਮੇਵਾਰ ਠਹਿਰਾਇਆ

ਪਾਰਟੀ ‘ਚੋਂ ਬਾਹਰ ਕੱਢਣ ਦੀ ਕੀਤੀ ਮੰਗ
PPN0703201505
ਬਟਾਲਾ, 7 ਮਾਰਚ (ਬਰਨਾਲ)-ਬੀਤੇ ਦਿਨੀਂ ਹੋਈਆਂ ਨਗਰ ਕੋਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਨਾਮੋ ਨਿਸ਼ਾਨ ਮਿਟਾਉਣ ਵਿੱਚ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਨਵਲ ਮਲਹੋਤਰਾ ਦਾ ਪੂਰਾ ਹੱਥ ਹੈੇ। ਦੇਸ਼ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਟਾਲੇ ਵਿੱਚ ਹੋਇਆ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਜਿੰਨੇ ਵੀ ਉਮੀਦਵਾਰਾਂ ਨੇ ਪਾਰਟੀ ਦੇ ਨਿਸ਼ਾਨ ਹੱਥ ‘ਤੇ ਚੌਣ ਲੜਿਆ ਹੈ ਜਾਂ ਕਾਂਗਰਸ ਨੇ ਕਿਸੇ ਵੀ ਆਪਣੇ ਉਮੀਦਵਾਰ ਦੀ ਮਦਦ ਨਹੀਂ ਕੀਤੀ ਸਗੋਂ ਕਾਂਗਰਸ ਨੇ ਬਟਾਲਾ ਵਿੱਚ ਆਪਣੇ ਉਮੀਦਵਾਰਾਂ ਦੀ ਡਟ ਕੇ ਮੁਖਾਲਫਤ ਕੀਤੀ ਹੈ। ਵੀਰਵਾਰ ਨੂੰ ਸ੍ਰੀ ਪਵਨ ਕੁਮਾਰ ਪੰਮਾ, ਜਤਿੰਦਰ ਮਾਣਾ, ਚੰਦਰ ਮੋਹਨ, ਰਕੇਸ਼ ਵਰਮਾ, ਮਨਜੀਤ ਸਿੰਘ ਹੰਸਪਾਲ, ਰੂਪ ਲਾਲ, ਰਛਪਾਲ ਸਿੰਘ ਭੋਲਾ, ਦਰਸ਼ਨ ਲਾਲ, ਪਵਨ ਸ਼ਰਮਾ, ਗੋਗਾ ਰਾਣੀ (ਸਾਰੇ ਕਾਂਗਰਸੀ ਉਮੀਦਵਾਰ) ਸ੍ਰੀ ਕਸਤੂਰੀ ਲਾਲ ਸੇਠ ਸਾਬਕਾ ਸ਼ਹਿਰੀ ਕਾਂਗਰਸ ਪ੍ਰਧਾਨ, ਰਮਨ ਨਈਅਰ, ਯੋਗਰਾਜ ਸ਼ਰਮਾ, ਸੰਨੀ ਭੁੱਲਰ, ਸੁਖਪਾਲ ਸਿੰਘ ਲਾਲੀ, ਅਰੁਣ ਸ਼ਰਮਾ, ਅਸ਼ੋਕ ਕੁਮਾਰ, ਰਕੇਸ਼ ਵਰਮਾ ਅਤੇ ਅਸ਼ੋਕ ਵਰਮਾ ਨੇ ਸਾਂਝੇ ਰੂਪ ਵਿੱਚ ਦੋਸ਼ ਲਗਾਇਆ ਹੈ ਕਿ ਬਟਾਲਾ ਕਾਂਗਰਸ ਦਾ ਬੇੜਾ ਗਰਕ ਸ਼ਹਿਰੀ ਪ੍ਰਧਾਨ ਨਵਲ ਮਲਹੋਤਰਾ ਨੇ ਕੀਤਾ ਹੈ ਅਤੇ ਪਾਰਟੀ ਹਾਈਕਮਾਨ ਨਵਲ ਮਲਹੋਤਰਾ ਨੂੰ ਪਾਰਟੀ ‘ਚੋਂ ਬਾਹਰ ਕੱਢੇ। ਜਿਕਰਯੋਗ ਹੇ ਕਿ ਬਟਾਲਾ ਦੇ 35 ਵਾਰਡ ਹਨ ਇੰਨ੍ਹਾਂ ਵਿੱਚੋਂ 7 ਉਮੀਦਵਾਰਾਂ ਨੇ ਹੱਥ ਦੇ ਚੋਣ ਨਿਸ਼ਾਨ ‘ਤੇ ਚੋਣ ਲੜੀ ਹੈ ਅਤੇ 27 ਉਮੀਦਵਾਰ ਜੋ ਕਿ ਪਾਰਟੀ ਦੇ ਚੋਣ ਨਿਸ਼ਾਨ ਹੱਥ ‘ਤੇ ਚੋਣ ਲੜਣਾ ਚਾਹੁੰਦੇ ਸਨ ਲੇਕਿਨ ਨਵਲ ਮਲਹੋਤਰਾ ਕਾਂਗਰਸ ਪ੍ਰਧਾਨ ਦੀਆਂ ਗ਼ਲਤ ਨੀਤੀਆਂ ਕਾਰਨ 27 ਉਮੀਦਵਾਰਾਂ ਨੂੰ ਚੋਣ ਚਿੰਨ੍ਹ ਨਹੀਂ ਮਿਲ ਸਕਿਆ ਅਤੇ 2 ਉਮੀਦਵਾਰਾਂ ਦੇ ਕਾਗਜ਼ ਪਹਿਲਾਂ ਹੀ ਵਾਪਸ ਲੈ ਲਏੇ ਸਨ। ਨਵਲ ਮਲਹੋਤਰਾ ਦੀ ਮਾੜੀ ਨੀਅਤ ਕਾਰਨ ਕਾਂਗਰਸ ਦਾ ਛੂਪੜਾ ਸਾਫ ਹੋ ਗਿਆ ਹੈੇ। ਉਕਤ ਕਾਂਗਰਸੀ ਨੇਤਾਵਾਂ ਨੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਤੋਂ ਮੰਗ ਕੀਤੀ ਹੈ ਕਿ ਜਿੰਨਾ ਲੋਕਾਂ ਨੇ ਕਾਂਗਰਸ ਨੂੰ ਹਰਾਇਆ ਹੈ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਭਾਵੇਂ ਕਾਂਗਰਸ ਦੇ ਉਚ ਪੱਧਰ ਦਦੇ ਨੇਤਾ ਕਿਉਂ ਨਾ ਹੋਣ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਕਤ ਨੇਤਾਵਾਂ ਨੇ ਕਿਹਾ ਕਿ ਨਵਲ ਮਲਹੋਤਰਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਕੇ ਚੰਗੀ ਛਵੀ ਵਾਲੇ ਵਿਅਕਤੀ ਨੂੰ ਬਟਾਲਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਇਸ ਸਬੰਧੀ ਜਦੋਂ ਨਵਲ ਮਲਹੋਤਰਾ ਨਾਲ  ਮੋਬਾਇਲ ‘ਤੇ ਗੱਲ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਗੱਲ ਨਹੀਂ ਕਰ ਸਕੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply