Tuesday, November 24, 2026

ਅਣਪਛਾਤੀ ਲਾਸ਼ ਕਿਸ ਦੀ ਹੈ?

PPN1103201503ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਮੁੱਖ ਥਾਣਾ ਅਫਸਰ, ਥਾਣਾ -ਏ-ਡਵੀਜ਼ਨ ਅੰਮ੍ਰਿਤਸਰ ਨੇ ਜਾਣਕਾਰੀ ਦੇਂਦਿਆਂ ਕਿ ਮਿਤੀ 9-3-15 ਨੂੰ ਬੱਸ ਸਟੈਂਡ ਜੀ.ਟੀ.ਰੋਡ ਸਾਹਿਮਣਓ ਲਾਸ਼ ਮਿਲੀ ਹੈ।ਇਹ ਨਾ ਮਲੂਮ ਵਿਅਕਤੀ ਜਿਸਦੀ ਉਮਰ ਕਰੀਬ 55/56 ਸਾਲ ਦੀ ਹੈ ਅਤੇ ਇਸ ਦੀ ਮੌਤ ਠੰਢ ਨਾਲ ਹੋਈ ਜਾਪਦੀ ਹੈ। ਇਸ ਵਿਅਕਤੀ ਦੀ ਅਜੇ ਤਕ ਸ਼ਨਾਖਤ ਨਹੀਂ ਹੋਈ ਹੈ। ਉਨਾਂ ਅੱਗੇ ਦੱਸਿਆ ਕਿ ਜੇ ਕੋਈ ਮ੍ਰਿਤਕ ਵਿਅਕਤੀ ਨੂੰ ਜਾਣਦਾ ਹੋਵੇ ਜਾਂ ਕੋਈ ਖਬਰ ਹੋਵੇ ਤਾਂ ਉਹ ਮੁੱਖ ਅਫਸਰ ਥਾਣਾ-ਏ ਡਵੀਜ਼ਨ ਦੇ ਮੋਬਾਇਲ ਨੰਬਰ 97811-30201 ਅਤੇ ਇੰਚਾਰਜ ਚੌਂਕੀ ਬੱਸ ਅੱਡਾ ਅੰਮ੍ਰਿਤਸਰ ਦੇ ਮੋਬਾਈਲ ਨੰਬਰ 97811-30225 ਤੇ 98158-37545 ਤੇ ਸੰਪਰਕ ਕਰ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply