Tuesday, September 15, 2026

ਸਾਡੇ ਬਣਦੇ ਹੱਕ ਨਾ ਦਿੱਤੇ ਤਾਂ ਇਸ ਦਾ ਖੁਮਿਆਜਾ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਵੇਗਾ- ਸੈਣੀ

PPN1903201515ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਪੰਜਾਬ ਨਗਰ ਪਾਲਿਕਾ ਕਰਮਚਾਰੀ ਸਗੰਠਨ ਦੇ ਜਨਰਲ ਸਕੱਤਰ ਕੁਲੰਵਤ ਸਿੰਘ ਸੈਣੀ ਨੇ ਪ੍ਰੈਸ ਕੱਲਬ ਆਫ ਪੰਜਾਬ ਦੇ ਦਫਤਰ ਵਿੱਖੇ ਅੱਜ ਪਤੱਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਜਨਵਰੀ 2014 ਅਤੇ ਜੁਲਾਈ 2014 ਦੀਆਂ ਜੋ ਡੀ. ਏ ਦੀਆਂ ਕਿਸ਼ਤਾਂ 9-9 ਮਹੀਨੇ ਲੇਟ ਦਿੱਤੀਆਂ ਹਨ। ਉਨਾਂ ਦੇ ਜੋ ਬਕਾਏ ਹਨ, ਉਨਾਂ ਵਾਰੇ ਸਰਕਾਰ ਨੇ ਅਤੇ ਤੱਕ ਕੁੱਝ ਵੀ ਨਹੀ ਦੱਸਿਆ ਕਿ ਉਹ ਬਕਾਏ ਮੁਲਾਜਮਾਂ  ਨੂੰ ਕਦੋ ਦੇਵੇਗੀ ਅਤੇ ਉਸ ਦਾ ਵਿਆਜ ਵੀ ਦਿੱਤਾ ਜਾਵੇਗਾ ਕਿ ਨਹੀ, ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਨਹੀ ਥੱਕਦੀ ਕਿ ਸਰਕਾਰ ਦਾ ਖਜਾਨਾ ਭਰਿਆ ਪਿਆ ਹੈ, ਦੂਜੇ ਪਾਸੇ ਖਜਾਨਾ ਭਰਿਆ ਹੋਣ ਦੇ ਬਾਬਜੂਦ ਮੁਲਾਜਮਾਂ ਦੇ ਬਣਦੇ ਹੱਕ ਨਹੀ ਦਿੱਤੇ ਜਾ ਰਹੇ।ਉਨਾਂ ਕਿਹਾ ਕਿ ਪੰਜਾਬ ਵਿੱਚ ਨਗਰ ਨਿਗਮਾਂ ਤੇ ਨਗਰ ਕੋਸਲਾਂ ਦੇ ਮੁਲਾਜਮ ਰਿਟਾਇਰ ਹੋ ਕੇ ਘੱਟ ਰਹੇ ਹਨ, ਪਰੰਤੂ ਉਨਾਂ ਦੀ ਜਗਾ ਮੁਲਾਜਮਾਂ ਨੂੰ ਨਹੀ ਰਖਿਆ ਜਾ ਰਿਹਾ।ਜਦਕਿ ਸ਼ਹਿਰਾਂ ਵਿੱਚ ਵਾਰਡ ਵਧ ਰਹੇ ਹਨ ਤੇ ਮੁਲਾਜਮ ਘੱਟ ਰਹੇ ਹਨ। ਉਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਬਣਦੇ ਸਾਰੇ ਹੱਕ ਨਹੀ ਦਿੱਤੇ ਤਾਂ ਇਸ ਦਾ ਖੁਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਭੁਗਤਣਾ ਪਵੇਗਾ।ਇਸ ਮੋਕੇ ਕੇਵਲ ਹੀਰ, ਜੋਗਿੰਦਰ ਸਿੰਘ, ਰਵਿੰਦਰ ਕੁਮਾਰ, ਯਸ਼ਪਾਲ, ਜੈ ਪਾਲ, ਰਾਹੁਲ ਸ਼ਰਮਾ ਆਦਿ ਹਾਜਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply