ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਆਮ ਆਦਮੀ ਪਾਰਟੀ ਦੇ ਦਫਤਰ ਪੰਡਤ ਸੰਤ ਰਾਮ ਵਾਲੀ ਗਲੀ ਮਹਿਣਾ ਚੌਕ ਵਿਖੇ ਜੀ. ਐਸ. ਧਾਲੀਵਾਲ ਰਿਟਾਇਰਡ ਅਡੀਸ਼ਨਲ ਅਤੇ ਜਿਲਾ ਸੈਸ਼ਨ ਜੱਜ, ਕੰਮ ਚਲਾਊ ਜਿਲਾ ਇੰਚਾਰਜ ਦੀ ਅਗਵਾਈ ਵਿਚ ਸ਼ਰਧਾ ਨਾਲ ਮਨਾਇਆ ਗਿਆ। ਜਗਜੀਵਨ ਸ਼ਰਮਾ, ਬਲਵਿੰਦਰ (ਕਾਕਾ), ਭੁਪਿੰਦਰ ਬਾਂਸਲ, ਅਮ੍ਰਿਤ ਲਾਲ ਅਗਰਵਾਲ, ਕ੍ਰਿਸ਼ਨ ਚੰਦ ਬੱਗਾ, ਸੁਰਜੀਤ ਸਿੰਘ, ਸੁਖਦੇਵ ਸਿੰਘ, ਅਨਿਲ ਜੈਨ, ਜਨਾਰਦਨ ਮੋਹੀੳ ਬੁਲਾਰਿਆਂ ਨੇ ਇਨਾਂ ਸ਼ਹੀਦਾਂ ਵਲ਼ੋ ਦੇਸ਼ ਦੀ ਅਜਾਦੀ ਲਈ ਦਿੇੱਤੀਆਂ ਕੁਰਬਾਨੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ।ਆਮ ਆਦਮੀ ਪਾਰਟੀ ਦੇ ਦਫਤਰ ਮਲਕੀਤ ਸਿੰਘ, ਕਿਦਾਰ ਨਾਥ, ਬਿਲਾਸ ਚੰਦ, ਨੱਥਾ ਸਿੰਘ, ਰੁਪਿੰਦਰ ਕੌਰ, ਸਿਮਰਨ ਕੋਰ ਦੀਪਕ ਬਾਂਸਲ, ਪੰਕਜ, ਪ੍ਰਿਥੀ ਸਿੰਘ ਕੋਟਸ਼ਮੀਰ ਆਦਿ ਸਮੂਹ ਮੈਂਬਰਾਂ ਨੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਅਤੇ ਸੰਕਲਪ ਲਿਆ ਕਿ ਉਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰਾ ਤਨ ਮਨ ਲਗਾ ਦੇਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media