Friday, September 25, 2026

ਤੇਜ਼ ਰਫਤਾਰ ਟਰੱਕ ਦੇ ਚਾਲਕ ਨੇ ਕਾਰ ਨੂੰ ਮਾਰੀ ਟੱਕਰ – 13 ਸਾਲਾ ਬੱਚੇ ਦੀ ਮੌਤ, ਮਾਤਾ ਪਿਤਾ ਜਖਮੀ

PPN2403201530

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਵੇਰਕਾ ਮਜੀਠਾ ਬਾਈਪਾਸ ਰੋਡ ਸਥਿਤ ਐਸਕਾਰਟ ਹਸਪਤਾਲ ਨੇੜੇ ਇਕ ਤੇਜ ਰਫਤਾਰ ਟਰੱਕ ਚਾਲਕ ਵਲੋਂ ਕਾਰ ਨੂੰ ਪਿਛੋ ਟੱਕਰ ਮਾਰ ਦੇਣ ਨਾਲ ਕਾਰ ਵਿੱਚ ਸਵਾਰ ਬੱਚੇ ਉਸ ਦੇ ਮਾਤਾ ਪਿਤਾ ਗੰਭੀਰ ਜ਼ਖਮੀ ਹੋ ਗਏ।ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਬੱਚੇ ਦੀ ਮੌਤ ਹੋ ਗਈ, ਜਦਕਿ ਬੱਚੇ ਦੇ ਮਾਤਾ ਪਿਤਾ ਦਾ ਐਸਕਾਰਟ ਹਸਪਤਾਲ ਵਿੱਚ ਇਲਾਜ਼ ਜਾਰੀ ਹੈ।ਟੱਕਰ ਇਨੀ ਭਿਆਨਕ ਸੀ ਕਿ ਟਰੱਕ ਕਾਰ ਨੂੰ ਟਕਰ ਮਾਰਨ ਤੋ ਬਾਅਦ ਲਗਭਗ 500 ਮੀਟਰ ਤਕ ਘਸੀਟਦੇ ਹੋਏ ਲੈ ਗਿਆ ਤੇ ਕਾਰ ਦੇ ਪਰਖੱਚੇ ਉਡ ਗਏ।ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਨੂੰ ਘਟਨਾ ਸਥਾਨ ‘ਤੇ ਛੱਡ ਕੇ ਫਰਾਰ ਹੋ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਪੁਲਿਸ ਚੋਂਕੀ ਮਜੀਠਾ ਰੋਡ ਦੇ ਮੁਖੀ ਪ੍ਰੇਮ ਪਾਲ ਨੇ ਦੱਸਿਆ ਕਿ ਕਾਰ ਚਾਲਕ ਕੁਲਵਿੰਦਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿੱਖੀਵਿੰਡ ਖਾਲੜਾ ਆਪਣੀ ਪਤਨੀ ਜਗਦੀਪ ਕੋਰ ਅਤੇ 13 ਸਾਲਾ ਬੇਟੇ ਮਨਕਰਨਦੀਪ ਸਿੰਘ ਨਾਲ ਆਪਣੀ ਕਾਰ ਫੋਰਡ ਫਿਗੋ ਨੰ: ਪੀ.ਬੀ-38-ਬੀ.9770 ਤੇ ਸਵਾਰ ਹੋ ਕੇ ਵੇਰਕਾ ਵਾਲੇ ਪਾਸਿਓਂ ਇੰਡੀਆ ਗੇਟ ਛੇਹਰਟਾ ਵੱਲ ਜਾਂਦਿਆਂ ਜਦ ਐਸਕਾਰਟ ਹਸਪਤਾਲ ਨਜਦੀਕ ਉਸ ਵਲੋਂ ਕਾਰ ਖੜੀ ਕਰਕੇ ਆਪਣੇ ਕਿਸੇ ਰਿਸ਼ਤੇਦਾਰ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਤਾਂ ਵੇਰਕਾ ਵਲੋਂ ਤੋ ਆ ਰਹੇ ਫੱਕ ਨਾਲ ਭਰੇ ਹੋਏ ਤੇਜ਼ ਰਫਤਾਰ ਨਾ ਆ ਰਹੇ ਟਰੱਕ ਨੰ: ਪੀ.ਬੀ-02-ਬੀ.ਐਸ-9940, ਜਿਸ ਨੂੰ ਬਲਬੀਰ ਸਿੰਘ ਵਾਸੀ ਬਾਬਾ ਬਕਾਲਾ ਚਲਾ ਰਿਹਾ ਸੀ ਨੇ ਉਨ੍ਹਾਂ ਦੀ ਕਾਰ ਨੂੰ ਪਿਛੋ ਜੋਰਦਾਰ ਟਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪਤੀ ਪਤਨੀ ਅਤੇ ਕਾਰ ਦੀ ਪਿਛਲੀ ਸੀਟ ਤੇ ਬੈਠਾ ਉਨ੍ਹਾਂ ਦਾ ਬੇਟਾ ਮਨਕਰਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ।ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜਦੀਕੀ ਐਸਕਾਰਟ ਹਸਪਤਾਲ ਵਿਖੈ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਕੀ ਦੋ ਜ਼ਖਮੀਆਂ ਦਾ ਇਲਾਜ ਜਾਰੀ ਹੈ।ਸੂਚਨਾ ਅਨਾਾਸਰ ਪੁਲਿਸ ਨੇ ਦੋਹਾਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply