Tuesday, March 17, 2026

ਤੀਕਸ਼ਨ ਸੂਦ ਨੇ ਮੁਹੱਲਾ ਮਾਂਊਟ ਐਵੀਨਿਊ ਵਿਖੇ 20.70 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇ ਟਿਊਬਵੈਲ ਦਾ ਉਦਘਾਟਨ

PPN2803201508

ਹੁਸ਼ਿਆਰਪੁਰ, 28 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਵੱਖ ਵੱਖ ਵਾਰਡਾਂ ਵਿਚ ਪੀਣ ਵਾਲੇ ਸਾਫ ਸੁਬਰੇ ਪਾਣੀ ਦੇ 6 ਹੋਰ ਨਵੇ ਟਿਊਬਵੈਲ  ਲਗਾਏ ਜਾ ਰਹੇ ਹਨ , ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀ ਰਹੇਗੀ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਵਾਰਡ ਨੰ: 28 ਦੇ ਮੁਹੱਲਾ ਮਾਂਊਟ ਐਵੀਨਿਊ ਵਿਖੇ 20.70 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਮੁਹੱਲਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਇਸ ਟਿਊਬਵੇਲ ਦਾ ਨੀਹ ਪੱਥਰ ਵੀ ਉਨਾਂ ਨੇ ਨਵੰਬਰ 2014 ਵਿਚ ਰੱਖਿਆ ਸੀ ਅਤੇ ਇਹ 3 ਮਹੀਨੇ ਦੇ ਰਿਕਾਰਡ ਸਮੇ ਵਿਚ ਪੂਰਾ ਹੋਣ ਉਪਰੰਤ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਰਿਹਾ ਹੈ। ਉਨਾਂ ਦੱਸਿਆ ਕਿ ਇਸ ਟਿਊਬਵੈਲ ਰਾਂਹੀ ਭਗਤ ਸਿੰਘ ਨਗਰ, ਰਹੀਮਪੁਰ ਰੋੜ, ਰਣਜੀਤ ਨਗਰ ਅਤੇ ਮਾਂਊਟ ਐਵੀਨਿਊ ਦੇ ਵਸਨੀਕਾਂ ਨੂੰ ਨਿਰਵਿਘਨ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇਗਾ। ਸ੍ਰੀ ਸੂਦ ਨੇ ਦੱਸਿਆ ਕਿ ਵਾਰਡ ਨੰ:28 ਦੀ 40 ਫੁੱਟ ਚੋੜੀ ਸੜਕ ਨੂੰ ਬਨਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਵਾਰਡ ਦੇ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਸ਼ਹਿਰ ਵਿਖ 102 ਕਰੋੜ ਰੁਪਏ ਦੀ ਲਾਗਤ ਨਾਲ ਪਾਏ ਜਾ ਰਹੇ ਸੀਵਰੇਜ ਸਿਸਟਮ ਦਾ ਕੰਮ ਲਗਭਗ 95 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ । ਉਨਾਂ ਦੱਸਿਆ ਕਿ ਸੀਵਰੇਜ ਦੇ ਪਾਣੀ ਨੂੰ ਸਾਫ ਕਰਨ ਲਈ 30 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਸੀਵਰੇਜ ਟ੍ਰੀਟਮੈਟ ਪਲਾਂਟ ਦਾ ਕੰਮ ਵੀ 30 ਮਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸ੍ਰੀ ਸ਼ਿਵ ਸੂਦ ਨੇ ਇਸ ਮੋਕੇ ਸੰਬੋਧਨ ਕਰਦਿਆ ਮੁਹੱਲਾ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਨਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜਿਸ ਤਰਾਂ ਉਨਾਂ ਨੇ ਪਿਛਲੇ 5 ਸਾਲਾਂ ਵਿਚ ਨਗਰ ਕੋਸਲ ਹੁਸ਼ਿਆਰਪੁਰ ਦੇ ਪ੍ਰਧਾਨ ਦੇ ਤੋਰ ਤੇ ਵਿਕਾਸ ਕਾਰਜ ਕਰਵਾਏ ਹਨ, ਹੁਣ ਉਹ ਮੇਅਰ ਬਨਣ ਉਪਰੰਤ ਪਹਿਲਾਂ ਨਾਲੋ ਵੀ ਜਿਆਦਾ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਵੱਲ ਧਿਆਨ ਦੇਣਗੇ। ਉਨਾਂ ਦੱਸਿਆ ਕਿ ਸ਼ਹਿਰ ਵਿਚ ਸਫਾਈ ਸੜਕਾਂ ਬਨਾੳਣ ਅਤੇ ਸ਼ਹਿਰ ਨੂੰ ਹਰਾ ਭਰਾ ਬਨਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ, ਚੇਅਰਮੈਨ ਕੋਆਪ੍ਰੇਟਿਵ ਸੋਸਾਇਟੀ ਸ੍ਰੀ ਸਤਵਿੰਦਰ ਪਾਲ ਸਿੰਘ ਢੱਟ, ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਜੋਹਲ, ਸ਼ਹਿਰੀ ਮੰਡਲ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ, ਨਿਤਿਨ ਗੁਪਤਾ ਨੰਨੂ, ਕੋਸਲਰ ਨਰਿੰਦਰ ਸਿੰਘ, ਬਲਵਿੰਦਰ ਕਮਾਰ ਬਿੰਦੀ, ਰਮੇਸ਼ ਕੁਮਾਰ, ਨੇ ਵੀ ਇਸ ਮੋਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਵਾਰਡ ਨੰ: 28 ਦੇ ਕੋਸਲਰ ਸੰਤੋਖ ਸਿੰਘ ਅੋਜਲਾ ਨੇ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਵਾਰਡ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਮੁਹੱਲਾਂ ਵਾਸੀਆਂ ਵਲੋ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਕਮਿਸ਼ਨਰ ਨਗਰ ਨਿਗਮ ਆਨੰਦ ਸਾਗਰ ਸ਼ਰਮਾਂ, ਨਿਗਰਾਨ ਇਜੀਨੀਅਰ ਪਵਨ ਸ਼ਰਮਾਂ, ਮਿਊਸੀਪਲ ਇੰਜੀਨੀਅਰ ਹਰਪੀ੍ਰਤ ਸਿੰਘ, ਐਸ ਓ ਅਸ਼ਵਨੀ ਕੁਮਾਰ, ਇਸਪੈਕਟਰ ਜਲ ਸਪਲਾਈ ਰਵਿੰਦਰ ਠਾਕੁਰ, ਲੱਕੀ ਸਵਾਮੀ, ਮਹਿੰਦਰ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਜੰਡਾ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾਂ, ਰੂਪ ਲਾਲ ਥਾਪਰ, ਹਤਿੰਦਰ ਗਿੱਲ, ਰਾਕੇਸ਼ ਸੂਰੀ, ਲਵਲੀ, ਅਕਸ਼ੈ ਕਮਾਰ ਅਤੇ ਮੁਹੱਲਾ ਵਾਸੀ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply