Monday, December 23, 2024

ਮਹਾਂਕਵੀ ਬਾਬੂ ਰਜਬਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਜਲਦ

26011403

ਸਮਾਲਸਰ, ੨6 ਜਨਵਰੀ (ਪ.ਪ)- ਮਹਾਂਕਵੀ ਬਾਬੂ ਰਜ਼ਬ ਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਉਣ ਲਈ ਪਿੰਡ ਸਾਹੋਕੇ (ਮੋਗਾ) ਵਿਖੇ ਸਾਈਂ ਮੀਆਂ ਮੀਰ ਐਂਟਰਨੈਸ਼ਨਲ ਫਾਉਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਅਤੇ ਕਲਚਰ ਵਿੰਗ ਦੇ ਪ੍ਰਧਾਨ ਰਛਪਾਲ ਸਿੰਘ ਰਸੀਲਾ, ਬਾਬੂ ਰਜ਼ਬ ਅਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਸਾਹੋਕੇ ਦੇ ਪ੍ਰਧਾਨ ਖੁਸ਼ਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸਾਹੋਕੇ ਵਿਖੇ ਪਿੰਡ ਦੇ ਪਤਵੰਤਿਆਂ ਅਤੇ ਕਵੀਸਰੀ ਜੱਥਿਆਂ ਨਾਲ ਇੱਕ ਸਾਂਝੀ ਇਕੱਤਰਤਾ ਹੋਈ ਜਿਸ ਵਿੱਚ ਬਾਬੂ ਰਜਬ ਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਉਣ ਲਈ ਆਪਸੀ ਸਹਿਯੋਗ ਅਤੇ ਪ੍ਰਬੰਧਾਂ ਬਾਰੇ ਵਿਚਾਰਾਂ ਹੋਈਆਂ ।ਇਸ ਇਕੱਤਰਤਾ ਵਿੱਚ ਕਵੀਸ਼ਰ ਗੁਰਦੇਵ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਇੰੰਸਪੈਕਟਰ ਗੁਰਮੀਤ ਸਿੰਘ, ਜਗਜੀਤ ਸਿੰਘ ਮੱਲ੍ਹੀ ਪੰਚ, ਸੁਖਦੇਵ ਸਿੰਘ ਪੰਚ, ਡਾ: ਸੁਖਵਿੰਦਰ ਸਿੰਘ, ਜਗਜੀਤ ਸਿੰਘ ਕਵੀਸ਼ਰ, ਕੁਲਦੀਪ ਸਿੰਘ ਕਵੀਸਰ, ਜਗਦੇਵ ਸਿੰਘ ਕਵੀਸ਼ਰ, ਲੋਕ ਗਇਕਾ ਮੋਹਣੀ ਰਸੀਲਾ, ਲੋਕ ਗਾਇਕਾ ਸੁਰਿੰਦਰ ਕੌਰ ਸਾਹੋਕੇ, ਮੇਜਰ ਸਿੰਘ ਕਵੀਸਰ ਤੇ ਕਵੀਸ਼ਰੀ ਲੇਖਕ ਗੁਰਮੇਲ ਕੋਮਲ ਲੰਡੇ, ਸਾਧੂ ਰਾਮ ਲੰਗੇਆਣਾ, ਸਾਹਿਤਕਾਰ ਕੰਵਲਜੀਤ ਭੋਲਾ ਲੰਡੇ ਆਦਿ ਪਤਵੰਤੇ ਸ਼ਾਮਿਲ ਹੋਏ ਇਸ ਸੱਭਿਅਚਾਕ ਮੇਲੇ ਵਿੱਚ ਸਭ ਕਵੀਸ਼ਰੀ, ਧਾਰਮਿਕ ਗੀਤ, ਦੋਗਾਣਾ ਗੀਤ, ਮਲਵੱਈ ਗਿੱਧਾ, ਪੁਸਤਕ ਪ੍ਰਦਰਸ਼ਨੀ ਆਦਿ ਵੱਖ-ਵੱਖ ਸੱਭਿਆਚਾਰ ਨੂੰ ਦਰਸਾਉਦੀਆਂ ਹੋਰ ਪ੍ਰਦਰਸ਼ਨੀਆਂ ਵੀ ਲਗਵਾਉਣ ਬਾਰੇ ਵਿਚਾਰਾਂ ਵੀ ਹੋਈਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply