ਬਿਆਸ, ੨6 ਜਨਵਰੀ (ਹਰਮਿੰਦਰ ਸਿੰਘ ਲਾਡੀ)- ਸਥਾਨਕ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਕਾਰਨ ਥਾਣਾ ਬਿਆਸ ‘ਚ ਡਿਊਟੀ ਤੇ ਤਾਇਨਾਤ ਹੌਲਦਾਰ ਡਰਾਈਵਰ ਸ਼ੀਤਲ ਸਿੰਘ ਨੂੰ ਐਸ.ਪੀ ਹੈੱਡਕੁਆਰਟਰ ਬਲਬੀਰ ਸਿੰਘ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ।
ਇਸ ਮੌਕੇ ਐਸ.ਪੀ ਹੈੱਡ ਕੁਆਰਟਰ ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਸਬਾ ਬਿਆਸ ਤੋਂ ਇੱਕ ਅਖਬਾਰ ਦੇ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਸਬੰਧੀ ਮੁਲਾਜ਼ਮ ਸ਼ੀਤਲ ਸਿੰਘ ਦੇ ਖਿਲਾਫ ਲਿਖਤੀ ਦਰਖਾਸਤ ਆਈ ਸੀ। ਜਿਸ ਦੀ ਪੜ੍ਹਤਾਲ ਕਰਨ ਉਪਰੰਤ ਕਾਰਵਾਈ ਕਰਦਿਆਂ ਹੌਲਦਾਰ ਸ਼ੀਤਲ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …