
ਜੰਡਿਆਲਾ ਗੁਰੁ, 16 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੁ ਵਿੱਚ ਖਾਲਸੇ ਦਾ ਸਥਾਪਨਾ ਦਿਵਸ ਮਨਾਇਆ ਗਿਆ।ਗੁਰਦੁਆਰਾ ਸਾਹਿਬ ਵਿੱਚ ਵਿਸਾਖੀ ਦੀ ਸੰਗਰਾਦ ਉਪਰੰਤ ਬੱਚਿਆਂ ਨੂੰ ਸਬੋਧਨ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਖਾਲਸਾ ਦੀ ਸਥਾਪਨਾ ਸਬੰਧੀ ਬ’ਚਿਆਂ ਨੂੰ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਗੁਰੁ ਨਾਲ ਜੁੜਨ ਅਤੇ ਖਾਲਸਾ ਪੰਥ ਦੀ ਵਿਲਖਣ ਸਖਸ਼ੀਅਤ ਨੂੰ ਅਪਨਾਉਣ ਤੇ ਜੋਰ ਦਿੱਤਾ।ਇਸ ਤੋ ਊਪਰੰਤ ਇਸ ਵਿਸ਼ੇਸ਼ ਮੋਕੇ ਤੇ ਸਕੂਲ ਦੇ ਬ’ਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਆਪਣੇ ਵਿਚਾਰ ਆਪਣੀਆਂ ਰਚਨਾਵਾਂ ਤੇ ਪੋਸਟਰ ਬਣਾ ਕੇ ਜਾਹਰ ਕੀਤੇ।ਬੱਚਿਆਂ ਨੇ ਖਾਲਸਾ ਪੰਥ ਦੁਆਰਾ ਕੀਤੀਆਂ ਕੁਰਬਾਨੀਆਂ ਤੇ ਖਾਲਸਾ ਪੰਥ ਦੀ ਸਥਾਪਨ ਮੌਕੇ ਦੇ ਪੋਸਟਰ ਬਹੁਤ ਹੀ ਭਾਵਨਾਤਮਕ ਬਣਾਏ।
Punjab Post Daily Online Newspaper & Print Media