
ਪੱਟੀ, 19 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ (ਰਜਿ:) ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 17ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਸੋਹਨ ਲਾਲ ਪਾਰਕ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।ਜਿਸ ਵਿਚ ਸੰਤ ਮਹਾਂਪੁਰਸ਼,ਕੀਰਤਨੀ ਜਥੇ ਅਤੇ ਕਾਵਾਚਕਾ ਵੱਲੋਂ ਗੁਰੁ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਕੀਰਤਨ ਦਰਬਾਰ ਦੀ ਆਰੰਭਤਾ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸੁਖਮਨੀ ਸਾਹਿਬ ਸੇਵਾ ਸੁਸਇਟੀ ਬੀਬੀ ਰਜਨੀ ਜੀ ਵੱਲੋਂ ਕਰ ਕੇ ਕੀਤੀ ਗਈ।ਉਪਰੰਤ ਭਾਈ ਸਰਬਜੀਤ ਸਿੰਘ ਪੱਟੀ, ਭਾਈ ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਗਿਆਨੀ ਸਰਬਜੀਤ ਸਿੰਘ ਪ੍ਰਚਾਰਕ, ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਟਰੱਸਟ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲ਼ਾਂ ਜੀ ਟਰੱਸਟ ਵਾਲਿਆਂ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਂਹੀ ਹਾਜਰੀ ਲਗਵਾਈ।ਸਮਾਗਮ ਦੌਰਾਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਛਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ ਵਾਲੇ, ਸੰਤ ਬਾਬਾ ਗਿਆਨ ਸਿੰਘ ਜੀ ਮਨਿਹਾਲੇ ਵਾਲੇ, ਬਾਬਾ ਸੁਰਜੀਤ ਸਿੰਘ ਜੀ ਝਾੜ ਸਾਹਿਬ ਕੈਰੋਂ ਵਾਲੇ,ਬਾਬਾ ਸੁਖਦੇਵ ਸਿੰਘ ਜੀ ਹੰਸਲੀ ਸਾਹਿਬ ਵਾਲੇ, ਬਾਬਾ ਸਰੂਪ ਸਿੰਘ ਜੀ ਗੁ: ਭੱਠ ਸਾਹਿਬ ਵਾਲੇ ਸੰਗਤਾਂ ਦੇ ਰੂਬਰੂ ਹੋਏ।ਕੀਰਤਨ ਦਰਬਾਰ ਵਿਚ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਆਰੰਭੀ 350 ਸਾਲ ਸਿੱਖੀ ਸਰੂਪ ਦੇ ਨਾਲ ਲੜੀ ਦੇ ਤਹਿਤ ਉਹਨਾਂ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਇਹ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ।ਇਸ ਸਮਾਗਮ ਦੌਰਾਨ 45 ਅੰਮ੍ਰਿਤ ਪਾਣ ਕਰਨ ਵਾਲੇ ਸਿੰਘਾਂ ਨੂੰ ਵੀ ਸਨਮਾਨਿਤ ਕੀਤਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ, ਵਿਨੋਦ ਕੁਮਾਰ ਖੰਨਾਂ, ਬਾਬਾ ਪ੍ਰਗਟ ਸਿੰਘ, ਬਾਬਾ ਨਿਰਮਲ ਸਿੰਘ,ਸੁਸਾਇਟੀ ਪ੍ਰਧਾਨ ਕੁਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਖਜਾਨਚੀ ਨਿਰਮਲ ਸਿੰਘ, ਗਿਆਨ ਸਿੰਘ ਮਠਾੜੂ, ਕੁਲਵਿੰਦਰ ਸਿੰਘ ਕਾਕਾ, ਇਕਬਾਲ ਸਿੰਘ ਜੌਲੀ, ਜਸਬੀਰ ਸਿੰਘ ਜੱਸ, ਲਖਬੀਰ ਸਿੰਘ, ਮੁਖਤਿਆਰ ਸਿੰਘ ਕੋਟਲੀ ਵਾਲੇ, ਗੁਰਮੀਤ ਸਿੰਘ ਹੈਪੀ,ਡਾ. ਗੁਰਚਰਨਜੀਤ ਕੌਰ ਦਲੇਰ, ਜਗਦੀਪ ਸਿੰਘ ਪ੍ਰਿੰਸ ਭਾਟੀਆ,ਅਵਤਾਰ ਸਿੰਘ ਢਿਲੋਂ, ਭੁੁਿਪੰਦਰ ਸਿੰਘ ਮਿੰਟੂ,ਭਗਵੰਤ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਲਾਲੀ, ਗੁਰਪਿੰਦਰ ਸਿੰਘ ਰੋਮੀ, ਸੁਖਜੀਤ ਸਿੰਘ ਡਿਆਲ, ਬਲਜਿੰਦਰ ਸਿੰਘ ਜੱਜ, ਕੁਲਵਿੰਦਰ ਸਿੰਘ ਮਿੱਠੂ, ਰਾਜਯੌਧਬੀਰ ਸਿੰਘ, ਕੁਲਵਿੰਦਰ ਪਾਲ ਸਿੰਘ ਕਾਲੇਕੇ, ਸੁਰਿੰਦਰ ਸਿੰਘ ਔਲਖ, ਲਾਡੀ, ਸਾਬੀ, ਬਲਵੀਰ ਸਿੰਘ, ਡਾ.ਜਸਪਾਲ ਸਿੰਘ, ਡਾ.ਜਗਤਾਰ ਸਿੰਘ ਭਾਟੀਆ, ਜੋਬਨਪ੍ਰੀਤ ਸਿੰਘ ਸਾਹਨੀਪੁਰੀਆ, ਗੁਰਦਿਆਲ ਸਿੰਘ ਰੇਲਵੇ,ਅੰਮ੍ਰਿਤਪਾਲ ਸਿੰਘ, ਜੋਗਿੰਦਰ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ ਬੱਬਲੂ, ਆਦਿ ਨੇ ਹਾਜਰੀਆਂ ਭਰਿਆਂ।
Punjab Post Daily Online Newspaper & Print Media